ਨਵੀਂ ਦਿੱਲੀ, 22 ਫਰਵਰੀ
ਸਾਬਕਾ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਹੈ ਕਿ ਉਹ ਬਿਮਾਰ ਹਨ ਤੇ ਇਸ ਦੇ ਬਾਵਜੂਦ ਛਾਪੇ ਮਾਰੇ ਗਏ ਹਨ। ਸ੍ਰੀ ਮਲਿਕ ਨੇ ਕਿਹਾ,‘ ਮੈਂ 3-4 ਦਿਨਾਂ ਤੋਂ ਬਿਮਾਰ ਹਾਂ ਅਤੇ ਹਸਪਤਾਲ ਵਿੱਚ ਦਾਖਲ ਹਾਂ। ਇਸ ਦੇ ਬਾਵਜੂਦ ਸਰਕਾਰੀ ਏਜੰਸੀਆਂ ਰਾਹੀਂ ਤਾਨਾਸ਼ਾਹ ਵੱਲੋਂ ਮੇਰੇ ਘਰ ਛਾਪੇ ਮਾਰੇ ਗਏ। ਮੇਰੇ ਡਰਾਈਵਰ ਅਤੇ ਮੇਰੇ ਸਹਾਇਕ ਨੂੰ ਵੀ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਦਾ।’