ਚੰਡੀਗੜ੍ਹ,21 ਫ਼ਰਵਰੀ -ਪੁਲੀਸ ਫਾਇਰਿੰਗ ਵਿੱਚ ਹਰਿਆਣਾ ਨਾਲ ਲਗਦੀ ਹੱਦ ਤੇ ਖਨੌਰੀ ਵਿਚ ਚਲ ਰਹੇ ਕਿਸਾਨ ਮੋਰਚੇ ਵਿਚ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਵਲੋ ਪਿੰਡ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਉਸ ਦੀ 23ਸਾਲ ਉਮਰ ਸੀ। ਉਸ ਪਰਿਵਾਰ ਕੋਲ ਇਕ ਏਕੜ ਜ਼ਮੀਨ ਹੈ।ਉਸ ਦੇ ਨਾਲ ਦੋ ਹੋਰ ਕਿਸਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।