ਵਾਰਾਨਸੀ, 17 ਫਰਵਰੀ
ਭਾਰਤ ਜੋੜੋ ਨਿਆਏ ਯਾਤਰਾ ਦੇ ਦੂਜੇ ਪੜਾਅ ਵਿਚ ਅੱਜ ਇੱਥੇ ਗੋਦੌਲੀਆ ਚੌਰਾਹੇ ‘ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮੁਹੱਬਤ ਦਾ ਦੇਸ਼ ਹੈ, ਨਫਰਤ ਦਾ ਨਹੀਂ। ਉਨ੍ਹਾਂ ਕਿਹਾ ਕਿ ਭਰਾਵਾਂ ਦਾ ਆਪਸੀ ਟਕਰਾਅ ਦੇਸ਼ ਨੂੰ ਕਮਜ਼ੋਰ ਕਰੇਗਾ ਅਤੇ ਦੇਸ਼ ਨੂੰ ਇਕਜੁੱਟ ਕਰਨਾ ਹੀ ਸੱਚੀ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ,‘ਮੈਂ ਗੰਗਾ ਜੀ ਦੇ ਸਾਹਮਣੇ ਹੰਕਾਰ ਨਾਲ ਨਹੀਂ ਆਇਆ, ਮੈਂ ਸਿਰ ਝੁਕਾ ਕੇ ਆਇਆ ਹਾਂ। ਇਸ ਯਾਤਰਾ ’ਚ ਹਰ ਵਿਅਕਤੀ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਭਰਾ ਨੂੰ ਮਿਲਣ ਆਏ ਹਨ।’