ਪਟਿਆਲਾ, 5 ਫ਼ਰਵਰੀ- ਪੰਜਾਬ ਦੀਆਂ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੇ ਸੱਦੇ ’ਤੇ 5 ਫਰਵਰੀ ਨੂੰ ਡੀਸੀ ਦਫਤਰ ਪਟਿਆਲਾ ਵਿਖੇ ਪੱਲੇਦਾਰ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਜ਼ਿਲ੍ਹਾ ਹੈਡ ਕੁਆਟਰ ਉਪਰ ਸੜਕਾਂ ਜਾਮ ਕਰਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਮੋਹਨ ਸਿੰਘ ਮੰਜੋਲੀ ਚੇਅਰਮੈਨ ਲੇਬਰ ਸੰਗਠਨ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਮੰਜੋਲੀ ਨੇ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਲੇਬਰ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ ਜਿਵੇਂ ਕਿ ਬਾਹਰੀ ਸਟੇਟਾਂ ਵਿੱਚ ਪੱਲੇਦਾਰ ਮਜਦੂਰਾਂ ਨੂੰ ਫਿਕਸ ਕਰਕੇ ਰੇਟ ਸਿੱਧਾ ਭੁਗਤਾਨ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਵਲੋਂ ਪੱਲੇਦਾਰ ਮਜਦੂਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਪੰਜਾਬ ਵਿੱਚ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ 2015-16 ਦੀ ਸਮਾਣਾ ਅਤੇ ਪਾਤੜਾਂ ਦੇ ਪੱਲੇਦਾਰ ਮਜ਼ਦੂਰਾਂ ਦੀ 2 ਕਰੋੜ 5 ਲੱਖ ਦੇ ਲਗਭਗ ਪੇਮੈਂਟ ਬਣਦੀ ਹੈ ਜੋ ਕਿ ਸਰਕਾਰ ਦੇ ਫੂਡ ਸਪਲਾਈ ਮਹਿਕਮੇ ਵੱਲੋਂ ਛੇਤੀ ਦਿੱਤੀ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਾਲਾ ਸਿੰਘ ਪ੍ਰਧਾਨ ਸਮਾਣਾ, ਗੁਰਮੀਤ ਸਿੰਘ ਪ੍ਰਧਾਨ ਪਾਤੜਾਂ, ਸੋਹਨਜੀਤ ਸਿੰਘ ਪ੍ਰਧਾਨ ਪਾਤੜਾਂ, ਬਲਦੇਵ ਸਿੰਘ ਦੇਵੀਗੜ੍ਹ, ਸੁਨਿਲ ਸਿੰਘ ਪ੍ਰਧਾਨ ਪਟਿਆਲਾ, ਬਾਬੂ ਲਾਲ, ਸੋਨੀ ਮਸੀਹ, ਲਵਕੁਸ਼ ਪਟਿਆਲਾ ਆਦਿ ਮੌਜੂਦ ਸਨ।
ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਡੀਸੀ ਦਫਤਰ ਅੱਗੇ ਧਰਨਾ
