ਨਵੀਂ ਦਿੱਲੀ, 3 ਫਰਵਰੀ-ਭਾਜਪਾ ਨੇਤਾ ਐੱਲਕੇ ਅਡਵਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਭਾਰਤ ਰਤਨ ਦੇਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ,‘ਇਹ ਨਾ ਸਿਰਫ਼ ਮੇਰੇ ਲਈ ਇੱਕ ਵਿਅਕਤੀਗਤ ਤੌਰ ‘ਤੇ ਸਗੋਂ ਉਨ੍ਹਾਂ ਆਦਰਸ਼ਾਂ ਅਤੇ ਸਿਧਾਂਤਾਂ ਲਈ ਵੀ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ। ਆਰਐੱਸਐੱਸ ’ਚ ਸ਼ਾਮਲ ਹੋਣ ਬਾਅਦ ਮੈਨੂੰ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਉਸ ਨੂੰ ਨਿਭਾਉਂਦਿਆਂ ਆਪਣੇ ਪਿਆਰੇ ਦੇਸ਼ ਦੀ ਸਮਰਪਿਤ ਅਤੇ ਨਿਰਸਵਾਰਥ ਸੇਵਾ ਕਰਨ ਵਿੱਚ ਹੀ ਖੁਸ਼ੀ ਮਿਲੀ।’
ਮੈਂ ਮੁਰਮੂ ਤੇ ਮੋਦੀ ਦਾ ਤਹਿ ਦਿਲੋਂ ਧੰਨਵਾਦੀ ਹਾਂ: ਅਡਵਾਨੀ
