ਚੰਡੀਗੜ੍ਹ, 7 ਦਸੰਬਰ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ,ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ,ਜਿਲਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਚਾਰ ਜੋਨਾਂ, ਜੋਨ ਟਾਹਲੀ ਸਾਹਿਬ, ਜੋਨ ਕੱਥੂ ਨੰਗਲ, ਜੋਨ ਬਾਬਾ ਬੁੱਢਾ ਜੀ ਅਤੇ ਜੋਨ ਮਜੀਠਾ, ਦੀਆਂ ਕਿਸਾਨ ਮਜਦੂਰ ਔਰਤਾਂ ਦੇ ਵੱਡੇ ਇੱਕਠ ਕਰਕੇ ਕਨਵੈਨਸ਼ਨ ਪਿੰਡ ਅਬਦਾਲ ਵਿਖੇ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਮਜ਼ਦੂਰਾ ਸਮੇਤ ਹੋਰ ਸਾਰੇ ਆਮ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਮੀਡੀਆ ਸਮੇਤ ਸਾਰੇ ਸਾਧਨਾ ਨੂੰ ਕੂੜ ਪ੍ਰਚਾਰ ਲਈ ਵਰਤ ਕੇ ਖੇਤੀ ਸੈਕਟਰ ਸਮੇਤ ਦੇਸ਼ ਦੇ ਸਾਰੇ ਅਦਾਰਿਆਂ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ, ਓਸਨੂੰ ਰੋਕਣ ਅਤੇ ਆਪਣੇ ਹੱਕਾ ਦੀ ਪ੍ਰਾਪਤੀ ਲਈ ਅੱਜ ਇੱਕ ਵਾਰ ਫੇਰ ਤੋਂ ਦਿੱਲੀ ਮੋਰਚੇ ਵਰਗੇ ਜਥੇਬੰਦਕ ਸੰਘਰਸ਼ ਦੀ ਲੋੜ ਹੈ। ਓਹਨਾ ਕਿਹਾ ਕਿ ਆਉਂਦੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਸੰਪਰਕ ਸਾਧ ਕੇ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਵੇਂ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ,ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ਸਮੇਤ ਕਿਸਾਨ ਮਜਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ, ਮਨਰੇਗਾ ਤਹਿਤ ਸਾਲ ਵਿਚ 200 ਦਿਨ ਰੁਜਗਾਰ ਅਤੇ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ ਜਿਸ ਵਿਚ ਦੇਸ਼ ਦੀ ਅੱਧੀ ਆਬਾਦੀ ਜਾਣੀ ਕਿ ਔਰਤ ਵਰਗ ਦੀ ਸ਼ਮੂਲੀਅਤ ਅਤਿ ਜਰੂਰੀ ਹੈ। ਜਿਲ੍ਹਾ ਆਗੂ ਕੰਧਾਰ ਸਿੰਘ ਭੋਇਵਾਲ, ਬਲਦੇਵ ਸਿੰਘ ਬੱਗਾ ਅਤੇ ਸਵਿੰਦਰ ਸਿੰਘ ਰੂਪੋਵਾਲੀ ਨੇ ਕਿਹਾ ਕਿ ਕੋਈ ਵੀ ਸੰਘਰਸ਼ ਔਰਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ ਸੋ ਜਥੇਬੰਦੀ ਵੱਲੋਂ ਅਪੀਲ ਹੈ ਕਿ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਉਂਦੇ ਸੰਘਰਸ਼ ਸਬੰਧੀ ਪ੍ਰੋਗਰਾਮਾਂ ਬਾਰੇ ਪ੍ਰਚਾਰ ਕੀਤਾ ਜਾਵੇ ਅਤੇ ਮਜ਼ਬੂਤੀ ਨਾਲ ਸੰਘਰਸ਼ ਲੜਨ ਲਈ ਪਿੰਡ ਪੱਧਰ ਤੇ ਵੱਡੇ ਫੰਡ ਇਕੱਤਰ ਕਰਨ ਲਈ ਔਰਤਾਂ ਜਥੇਬੰਦਕ ਸਾਥੀਆਂ ਦਾ ਪਿੰਡ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ। ਇਸ ਮੌਕੇ ਗੁਰਭੇਜ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਸੁਖਦੇਵ ਸਿੰਘ ਕਾਜ਼ੀਕੋਟ, ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਮੁਖਤਾਰ ਸਿੰਘ ਭਗਵਾਂ, ਕਿਰਪਾਲ ਸਿੰਘ ਕਲੇਰ ਮਾਂਗਟ, ਜਗਤਾਰ ਸਿੰਘ ਅਬਦਾਲ,ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ ਸਿੰਘ, ਬੀਬੀ ਰੁਪਿੰਦਰ ਕੌਰ ਅਬਦਾਲ, ਬੀਬੀ ਕਸ਼ਮੀਰ ਕੌਰ ਵਰਿਆਮ ਨੰਗਲ, ਬੀਬੀ ਹਰਜੱਸ ਕੌਰ ਬੱਗਾ, ਬੀਬੀ ਲਖਵਿੰਦਰ ਕੌਰ ਪੰਧੇਰ ਬੀਬੀ ਰਣਜੀਤ ਕੌਰ ਨਵਾਂ ਪਿੰਡ ਆਗੂ ਹਾਜ਼ਰ ਰਹੇ
Related Posts
ਧੂਰੀ ਪੰਜਾਬ ਦੀ ਸਭ ਤੋਂ ਵੀ.ਆਈ.ਪੀ ਅਤੇ ਹੌਟ ਸੀਟ ਹੈ: ਅਰਵਿੰਦ ਕੇਜਰੀਵਾਲ
ਧੂਰੀ, 15 ਫਰਵਰੀ (ਬਿਊਰੋ)- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਧੂਰੀ ਪੰਜਾਬ ਦੀ ਸਭ…
ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ਸਿੱਧੂ ਦਾ ਕਾਫ਼ਲਾ
ਚੰਡੀਗੜ੍, 7 ਅਕਤੂਬਰ (ਦਲਜੀਤ ਸਿੰਘ)- ਪੰਜਾਬ ਤੋਂ ਅੱਜ ਕਾਂਗਰਸ ਦਾ ਵੱਡਾ ਕਾਫਲਾ ਲਖੀਮਪੁਰ ਖੀਰੀ ਲਈ ਰਵਾਨਾ ਹੋ ਰਿਹਾ ਹੈ। ਇਹ…
ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, 64 ਨਾਂਵਾਂ ਦਾ ਕੀਤਾ ਐਲਾਨ
ਚੰਡੀਗੜ੍ਹ, 13 ਸਤੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ…