ਰੂਪਨਗਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪਿੰਡ ਨਾਨਗਰਾਂ ਕਲਮੋਟ ਪੁੱਜੇ। ਡਰੱਗ ਰੈਕੇਟ ਦੇ ਮੁਲਜ਼ਮ ਜਗਦੀਸ਼ ਸਿੰਘ ਭੋਲਾ ਦੀ ਪਿੰਡ ਨਾਨਗਰਾਂ ਕਲਮੋਟ ਵਿੱਚ ਵੀ ਜ਼ਮੀਨ ਹੈ। ਜਿਸ ਵਿੱਚ ਹਾਲ ਹੀ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਡਾਇਰੈਕਟੋਰੇਟ ਆਫ ਇਨਫੋਰਸਮੈਂਟ (ਈਡੀ) ਨੇ ਮਾਮਲੇ ਵਿੱਚ ਭੋਲਾ ਦੀ ਜ਼ਮੀਨ ਜ਼ਬਤ ਕਰ ਲਈ ਹੈ।’ਆਪ’ ਸਰਕਾਰ ਬਿਕਰਮ ਮਜੀਠੀਆ ਦੇ ਨਿਸ਼ਾਨੇ ‘ਤੇ ਸੀ। ਮਜੀਠੀਆ ਨੇ ਕਿਹਾ ਕਿ ਵਿਵੇਕਸ਼ੀਲ ਸੋਨੀ ਰੂਪਨਗਰ ਦੇ ਐਸ.ਐਸ.ਪੀ. ਇਹ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਇਆ ਸੀ। ਕੀ ਉਨ੍ਹਾਂ ਨੇ ਇੱਥੇ ਚਲਦੀ ਮਸ਼ੀਨਰੀ ਨਹੀਂ ਵੇਖੀ? ਦੂਜੇ ਪਾਸੇ ਮਾਈਨਿੰਗ ਵਿਭਾਗ ਅਨੁਸਾਰ ਇਸ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਕਤੂਬਰ ਮਹੀਨੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
Related Posts
ਖਰੜ ਲੁਧਿਆਣਾ ਹਾਈਵੇਅ ਲੋਕਾਂ ਨੇ ਕੀਤਾ ਜਾਮ, ਜਾਣੋ ਕੀ ਹੈ ਕਾਰਨ
ਖਰੜ, 8 ਮਾਰਚ (ਬਿਊਰੋ)- ਪਿੰਡ ਖ਼ਾਨਪੁਰ ਨੂੰ ਹਾਈਵੇਅ ਤੋਂ ਲਾਂਘਾ ਨਾ ਹੋਣ ਕਾਰਨ ਰੋਸ ਵਿਚ ਆਏ ਪਿੰਡ ਨਿਵਾਸੀਆਂ ਨੇ ਖਰੜ…
ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ ‘ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ
ਜਲੰਧਰ – ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ ‘ਚ ਲਗਾਤਾਰ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।…
ਪੈਨਸ਼ਨਰਜ ਵੱਲੋਂ ਮੰਗਾਂ ਬਾਰੇ ਮੀਟਿੰਗ
ਚੰਡੀਗੜ- ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਦੀ ਮੀਟਿੰਗ ਸ਼੍ਰੀ ਦਰਸ਼ਨ ਕੁਮਾਰ ਬੰਗਾ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਕਮਿਊਨਿਟੀ…