ਭਾਰਤ ਖਿਲਾਫ਼ ਜ਼ਹਿਰ ਉਗਲਣ ਵਾਲੇ ਸਾਬਕਾ ਲਸ਼ਕਰ ਕਮਾਂਡਰ ਅਕਰਮ ਗਾਜ਼ੀ ਦੀ ਹੱਤਿਆ


ਇਸਲਾਮਾਬਾਦ : ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਲਸ਼ਕਰ ਦੇ ਸਾਬਕਾ ਕਮਾਂਡਰ ਅਕਰਮ ਖਾਨ ਨੂੰ ਪਾਕਿਸਤਾਨ ‘ਚ ਗੋਲ਼ੀ ਮਾਰ ਦਿੱਤੀ ਗਈ ਹੈ। ਅਣਪਛਾਤੇ ਹਮਲਾਵਰਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਪਾਕਿਸਤਾਨ ਵਿਚ ਲੋਕ ਅਕਰਮ ਖਾਨ ਨੂੰ ਅਕਰਮ ਗਾਜ਼ੀ ਦੇ ਨਾਂ ਨਾਲ ਵੀ ਜਾਣਦੇ ਹਨ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਅਰਕਮ ਗਾਜ਼ੀ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਪਹੁੰਚੇ।

ਇਹ ਦਾਅਵਾ ਸਥਾਨਕ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਗਾਜ਼ੀ ਬਾਰੇ ਕਿਹਾ ਜਾਂਦਾ ਹੈ ਕਿ ਉਹ 2018 ਤੋਂ 2020 ਤਕ ਲਸ਼ਕਰ ‘ਚ ਭਰਤੀ ਸੈੱਲ ਦਾ ਮੁਖੀ ਰਿਹਾ। ਉਹ ਭਾਰਤ ਵਿਰੋਧੀ ਭਾਸ਼ਣ ਦੇ ਕੇ ਨੌਜਵਾਨਾਂ ਨੂੰ ਭੜਕਾਉਂਦਾ ਸੀ।

Leave a Reply

Your email address will not be published. Required fields are marked *