ਸੁਲਤਾਨਪੁਰ ਲੋਧੀ, 10 ਨਵੰਬਰ –ਅੱਜ ਤੜਕਸਾਰ ਤੋਂ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਪੈ ਰਹੇ ਮੀਂਹ ਅਤੇ ਤੇਜ ਹਨੇਰੀ ਨੇ ਕਿਸਾਨਾਂ ਸਾਹਮਣੇ ਮੁਸਕਿਲ ਖੜੀ ਕਰ ਦਿੱਤੀ ਹੈ।ਮੀਂਹ ਨਾਲ ਕਣਕ, ਆਲੂ,ਮਟਰ,ਗਾਜਰ ਆਦਿ ਫ਼ਸਲਾਂ ਦੀ ਬਿਜਾਈ ਦਾ ਕੰਮ ਰੁਕ ਗਿਆ ਹੈ। ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਵੀ ਭਿਜ ਗਈ ਹੈ। ਮੀਂਹ ਅਤੇ ਤੇਜ ਹਨੇਰੀ ਨਾਲ ਤਾਪਮਾਨ ਵਿਚ ਕਾਫੀ ਗਿਰਾਵਟ ਆਈ ਹੈ।ਆਲੇ ਦੁਆਲੇ ਵਿਚ ਕਾਲੀਆਂ ਘਟਾਵਾਂ ਕਾਰਨ ਹਨੇਰਾ ਛਾ ਗਿਆ ਹੈ।
ਮੀਂਹ ਅਤੇ ਤੇਜ ਹਨੇਰੀ ਨੇ ਕਣਕ,ਆਲੂ ਅਤੇ ਸਬਜ਼ੀਆਂ ਦੀ ਬਿਜਾਈ ਦਾ ਕੰਮ ਰੋਕਿਆ
