ਚੰਡੀਗੜ੍ਹ, 14 ਅਗਸਤ (ਦਲਜੀਤ ਸਿੰਘ)- ਪੰਜਾਬ ਸਰਕਾਰ ਨੇ ਸਕੂਲਾਂ ਵਿਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਹੈ ਕਿ ਜਿਹੜੇ ਅਧਿਆਪਕ ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ ਉਹ ਹੀ ਸਕੂਲ ਆਉਣਗੇ |
ਇਸ ਦੇ ਨਾਲ ਹੀ ਹੁਣ ਇਕ ਬੈਂਚ ‘ਤੇ ਸਿਰਫ਼ ਇਕ ਹੀ ਬੱਚਾ ਬੈਠੇਗਾ | ਇਸ ਦੇ ਨਾਲ ਹੀ ਹਰ ਦਿਨ ਘੱਟੋ ਘੱਟ 10000 ਟੈੱਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |