ਲੁਧਿਆਣਾ, 9 ਨਵੰਬਰ – ਸਥਾਨਕ ਰੇਲਵੇ ਸਟੇਸ਼ਨ ਤੋਂ ਅੱਜ ਤੜਕੇ ਤਿੰਨ ਮਹੀਨੇ ਦਾ ਬੱਚਾ ਚੋਰੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਸੋਨਮ ਕੁਮਾਰੀ ਅਤੇ ਪਿਤਾ ਉਪਿੰਦਰ ਪਟੇਲ ਸੀਵਾਨ ਤੋਂ ਲੁਧਿਆਣਾ ਰੇਲ ਗੱਡੀ ਰਾਹੀਂ ਆਏ ਸਨ। ਰਾਤ ਦੇਰ ਹੋਣ ਕਾਰਨ ਉਹ ਰੇਲਵੇ ਸਟੇਸ਼ਨ ’ਤੇ ਹੀ ਸੌਂ ਗਏ। ਸੋਨਮ ਕੁਮਾਰੀ ਨੇ ਬੱਚੇ ਆਰਿਅਨ ਨੂੰ ਦੁੱਧ ਪਿਲਾ ਕੇ ਬੈਂਚ ਹੇਠਾਂ ਹੀ ਸੁਵਾ ਦਿੱਤਾ ਅਤੇ ਸਵੇਰੇ ਜਦੋਂ ਉੱਠੇ ਤਾਂ ਬੱਚਾ ਉੱਥੇ ਨਹੀਂ ਸੀ, ਜਿਸ ’ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਪੁਲਿਸ ਜਾਂਚ ਕਰ ਰਹੀ ਹੈ।
ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਚੋਰੀ
