ਚੰਡੀਗੜ੍ਹ,25 ਅਕਤੂਬਰ -ਪੰਜਾਬੀ ਪੱਤਰਕਾਰੀ ਦੇ ਨਾਮਵਰ ਹਸਤਾਖਰ ਸ੍ਰੀ ਸੁਰਜਨ ਜ਼ੀਰਵੀ ਦਾ ਕੈਨੇਡਾ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਅਰਸੇ ਤੋਂ ਬੀਮਾਰ ਸਨ।
ਜ਼ੀਰਵੀ ਜੀ ਨੇ ਲੰਮਾਂ ਸਮਾਂ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਸਮਾਚਾਰ ਸੰਪਾਦਕ ਵਜੋਂ ਡਿਊਟੀ ਨਿਭਾਈ।ਪੰਜਾਬ ਵਿੱਚ ਸ਼ਾਇਦ ਹੀ ਐਸਾ ਕੋਈ ਅਖ਼ਬਾਰ ਹੋਵੇਗਾ ਜਿਸ ਵਿੱਚ ਉਨ੍ਹਾਂ ਦੇ ਸਿਖਾਏ,ਟਰੇਂਡ ਕੀਤੇ ਪੱਤਰਕਾਰ ਨਾ ਹੋਣ। ਉਨ੍ਹਾਂ ਦੇ ਵਿਛੋੜੇ ਨਾਲ ਪੱਤਰਕਾਰੀ ਅਤੇ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੱਤਰਕਾਰਤਾ ਦੇ ਖੇਤਰ ਵਿੱਚ ਇਕ ਯੁੱਗ ਦਾ ਅੰਤ ਹੋ ਗਿਆ ਹੈ।
ਪਿਛਲੇ ਦਿਨੀਂ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਨੂੰ ਮਿਲਣ ਦੀ ਤੀਬਰ ਇੱਛਾ ਸੀ ਪਰ ਬੀਮਾਰੀ ਕਾਰਨ ਨਹੀਂ ਮਿਲ ਸਕੇ। ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪਰਿਵਾਰ ਦੇ ਦੁੱਖ਼ ਵਿਚ ਸ਼ਰੀਕ ਹੁੰਦੇ ਹਾਂ।