ਬੈਂਗਲੁਰੂ -ਤਾਮਿਲਨਾਡੂ ਨੂੰ ਪਾਣੀ ਦੇਣ ਦੇ ਵਿਰੋਧ ‘ਚ ‘ਕੰਨੜ ਓਕੂਟਾ’ ਵਲੋਂ ਪੂਰੀ ਤਰ੍ਹਾਂ ਕਰਨਾਟਕ ਬੰਦ ਨੂੰ ਬੈਂਗਲੁਰੂ ਅਤੇ ਰਾਜ ਦੇ ਦੱਖਣੀ ਇਲਾਕਿਆਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ। ਬੰਦ ਨਾਲ ਜਨਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਨੇ ਬੈਂਗਲੁਰੂ ਸ਼ਹਿਰ, ਮਾਂਡਯਾ, ਮੈਸੁਰੂ, ਚਾਮਰਾਜਨਗਰ, ਰਾਮਨਗਰ ਅਤੇ ਹਸਨ ਜ਼ਿਲ੍ਹਿਆਂ ‘ਚ ਫੌਜਦਾਰੀ ਜਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ-144 ਦੇ ਅਧੀਨ ਕਰਫਿਊ ਲਾਗੂ ਕੀਤਾ ਹੈ। ਨਾਲ ਹੀ ਉੱਥੋਂ ਦੇ ਸਕੂਲ ਅਤੇ ਕਾਲਜ ਲਈ ਛੁੱਟੀ ਐਲਾਨ ਕੀਤੀ ਹੈ। ‘ਕੰਨੜ ਓਕੂਟਾ’ ਕੰਨੜ ਅਤੇ ਕਿਸਾਨ ਸੰਗਠਨਾਂ ਦਾ ਇਕ ਮੂਲ ਸੰਗਠਨ ਹੈ। ਨਦੀ ਜਲ ਵਿਵਾਦ ਨੂੰ ਲੈ ਕੇ ਮੰਗਲਵਾਰ ਨੂੰ ਵੀ ਬੈਂਗਲੁਰੂ ‘ਚ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਕਾਵੇਰੀ ਮੁੱਦੇ ‘ਤੇ ਕਰਨਾਟਕ ਬੰਦ ਨਾਲ ਜਨਜੀਵਨ ਪ੍ਰਭਾਵਿਤ
