ਮਸ਼ਹੂਰ ਜੋੜੇ ਦੀਆਂ ਵਾਇਰਲ ਵੀਡੀਓਜ਼ ਦੇ ਮਾਮਲੇ ‘ਚ ਨਵਾਂ ਮੋੜ, ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਸਾਹਮਣੇ


ਜਲੰਧਰ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਵਾਇਰਲ ਹੋਈਆਂ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਇਸ ਮਾਮਲੇ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੇ ਪਰਿਵਾਰ ਵਾਲੇ ਸਾਹਮਣੇ ਆ ਗਏ ਹਨ। ਕੁੜੀ ਦੀ ਮਾਸੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਵੱਲੋਂ ਆਪਣੀ ਕੁੜੀ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ। ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਕੁੜੀ ‘ਤੇ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫਰ ਹੋਏ ਹਨ, ਉਹ ਉਸ ਦੇ ਮੋਬਾਇਲ ਫੋਨ ਤੋਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਇਕ ਮਹੀਨਾ ਉਨ੍ਹਾਂ ਦੇ ਕੋਲ ਕੰਮ ਕੀਤਾ ਸੀ। ਉਸ ਦੌਰਾਨ ਇਕ ਦਿਨ ਪੂਰਾ ਫੋਨ ਸਹਿਜ ਅਰੋੜਾ ਦੇ ਕੋਲ ਰਿਹਾ ਸੀ। ਮਨ੍ਹਾ ਕਰਨ ਦੇ ਬਾਵਜੂਦ ਸਹਿਜ ਅਰੋੜਾ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ ਸੀ।

ਉਨ੍ਹਾਂ ਦੀ ਕੁੜੀ ਖ਼ਾਲਸਾ ਕਾਲਜ ਵਿਚ ਪੜ੍ਹਦੀ ਹੈ ਅਤੇ ਫ਼ੀਸ ਪੇਅ ਕਰਨ ਦੇ ਲਈ ਹੀ ਉਸ ਨੇ ਕੁੱਲੜ ਪਿੱਜ਼ਾ ਦੇ ਰੈਸਟੋਰੈਂਟ ‘ਤੇ ਕੰਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਇੰਸਟਾਗ੍ਰਾਮ ‘ਤੇ ਆਈ.ਡੀ. ਬਣੀ ਹੈ, ਉਨ੍ਹਾਂ ਦੀ ਕੁੜੀ ਦੇ ਨੰਬਰ ਤੋਂ ਬਣੀ ਹੈ ਅਤੇ ਉਸ ਦੇ ਇੰਟਰਨੈੱਟ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੇਪਾਲ ਦੀ ਕੁੜੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਵੱਲੋਂ ਕੁਝ ਨਹੀਂ ਕੀਤਾ ਜਦਕਿ ਜਦੋਂ ਉਸ ਦਾ ਫੋਨ ਪੂਰਾ ਦਿਨ ਸਹਿਜ ਅਰੋੜਾ ਕੋਲ ਰਿਹਾ ਸੀ, ਉਸ ਦੌਰਾਨ ਉਸ ਦੇ ਇੰਸਟਾਗ੍ਰਾਮ ਤੋਂ ਆਈ.ਡੀ. ਬਣਾ ਕੇ ਉਸ ਦੇ ਮੋਬਾਇਲ ਦੀ ਵਰਤੋਂ ਕੀਤੀ ਗਈ ਅਤੇ ਮੈਸੇਜ ਭੇਜੇ ਗਏ ਹਨ। ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *