ਫਿਰੋਜ਼ਪੁਰ- ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ ਦੀ ਜੁਆਇੰਟ ਚੈੱਕ ਪੋਸਟ ‘ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਹੁਣ ਰਿਟਰੀਟ ਸੈਰੇਮਨੀ ਸ਼ਾਮ 6 ਵਜੇ ਦੀ ਬਜਾਏ 5.30 ਵਜੇ ਹੋਵੇਗੀ। ਇਹ ਸਮਾਂ 16 ਸਤੰਬਰ ਮਤਲਬ ਕਿ ਅੱਜ ਤੋਂ ਬਦਲ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਬੀ. ਐੱਸ. ਐੈੱਫ. 136 ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਢਾਈ ਤੋਂ 3 ਲੱਖ ਦੇ ਕਰੀਬ ਸੈਲਾਨੀ ਗੁਰੂ ਕੀ ਨਗਰੀ ਆਉਂਦੇ ਹਨ ਅਤੇ ਇਨ੍ਹਾਂ ‘ਚੋਂ ਬਹੁਤੇ ਵੱਡੀ ਗਿਣਤੀ ਸੈਲਾਨੀ ਸ਼ਾਮ ਨੂੰ ਭਾਰਤ-ਪਾਕਿ ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦੇਖਣ ਲਈ ਜਾਂਦੇ ਹਨ।
ਦੱਸ ਦੇਈਏ ਕਿ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤ ਦੇ ਬੀ. ਐੱਸ. ਐੱਫ. ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ ਆਯੋਜਿਤ ਇਸ ਰਿਟਰੀਟ ਸੈਰੇਮਨੀ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੈਲਾਨੀ ਪੁੱਜਦੇ ਹਨ।