ਮੁੰਬਈ- ਮੁੰਬਈ ‘ਚ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਉੱਥੇ ਇਕ ਰੈਸਟੋਰੈਂਟ ‘ਚ ਆਰਡਰ ਕੀਤੇ ਗਏ ਭੋਜਨ ‘ਚ ਮਰਿਆ ਹੋਇਆ ਚੂਹਾ ਪਰੋਸਿਆ ਗਿਆ, ਜਿਸ ਤੋਂ ਪੁਲਸ ਨੇ ਰੈਸਟੋਰੈਂਟ ਦੇ ਮੈਨੇਜਰ ਅਤੇ ਦੋ ਰਸੋਈਏ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਨੇ ਦੱਸਿਆ ਬਾਂਦਰਾ ਥਾਣੇ ਤੋਂ ਇਕ ਅਧਿਕਾਰੀ ਨੇ ਕਿਹਾ ਕਿ ਗਾਹਕ ਇਕ ਬੈਂਕ ‘ਚ ਵਰਕਰ ਹੈ ਅਤੇ ਉਹ ਐਤਵਾਰ ਰਾਤ ਨੂੰ ਖਰੀਦਦਾਰੀ ਮਗਰੋਂ ਉਪਨਗਰ ਬਾਂਦਰਾ ‘ਚ ਸਥਿਤ ਇਕ ਮਸ਼ਹੂਰ ਰੈਸਟੋਰੈਂਟ ਵਿਚ ਗਿਆ।
ਪੁਲਸ ਮੁਤਾਬਕ ਰਾਤ ਦਾ ਖਾਣਾ ਖਾਂਦੇ ਸਮੇਂ ਉਸ ਨੇ ਮੁਰਗਾ ਆਰਡਰ ਕੀਤਾ ਤਾਂ ਉਸ ਨੂੰ ਮਾਸਾਹਾਰੀ ਪਕਵਾਨ ‘ਚ ਮਰਿਆ ਹੋਇਆ ਚੂਹਾ ਮਿਲਿਆ। ਅਧਿਕਾਰੀ ਨੇ ਦੱਸਿਆ ਸ਼ੁਰੂ ‘ਚ ਗਾਹਕ ਨੂੰ ਪਕਵਾਨ ਵਿਚ ਚੂਹਾ ਨਜ਼ਰ ਨਹੀਂ ਆਇਆ ਅਤੇ ਉਸ ਨੇ ਇਸ ਨੂੰ ਚਿਕਨ ਦਾ ਟੁਕੜਾ ਸਮਝ ਕੇ ਕੁਝ ਹਿੱਸਾ ਖਾ ਲਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ‘ਚ ਉਸ ਨੂੰ ਸ਼ੱਕ ਹੋਇਆ ਅਤੇ ਧਿਆਨ ਨਾਲ ਵੇਖਣ ‘ਤੇ ਪਤਾ ਲੱਗਾ ਕਿ ਉਹ ਇਕ ਛੋਟਾ ਚੂਹਾ ਹੈ। ਜਦੋਂ ਗਾਹਕ ਨੇ ਇਸ ਦੀ ਸ਼ਿਕਾਇਤ ਰੈਸਟੋਰੈਂਟ ਦੇ ਕਾਮਿਆਂ ਨੂੰ ਕੀਤੀ ਤਾਂ ਉਨ੍ਹਾਂ ਨੇ ਉਸ ਤੋਂ ਮੁਆਫ਼ੀ ਮੰਗੀ ਪਰ ਚੂਹਾ ਖਾਣ ਮਗਰੋਂ ਗਾਹਕ ਬੀਮਾਰ ਮਹਿਸੂਸ ਕਰਨ ਲੱਗਾ ਅਤੇ ਉਹ ਡਾਕਟਰ ਕੋਲ ਗਿਆ।
ਅਧਿਕਾਰੀ ਨੇ ਕਿਹਾ ਕਿ ਗਾਹਕ ਦੀ ਸ਼ਿਕਾਇਤ ਦੇ ਆਧਾਰ ‘ਤੇ ਰੈਸਟੋਰੈਂਟ ਦੇ ਮੈਨੇਜਰ ਅਤੇ ਦੋ ਰਸੋਈਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ਵਿਚ ਧਾਰਾ 272 (ਵੇਚੇ ਜਾਣ ਵਾਲੇ ਭੋਜਨ ‘ਚ ਮਿਲਾਵਟ) ਅਤੇ 336 (ਦੂਜਿਆਂ ਦੀ ਜ਼ਿੰਦਗੀ ਜਾਂ ਵਿਅਕਤੀਗਤ ਸੁਰੱਖਿਆ ਨੂੰ ਖ਼ਤਰੇ ‘ਚ ਪਾਉਣਾ) ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਹ ਰੈਸਟੋਰੈਂਟ ਆਪਣੇ ਪੰਜਾਬੀ ਪਕਵਾਨਾਂ ਲਈ ਮਸ਼ਹੂਰ ਹਨ।