ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੀ ਬੀ ਐੱਸ ਐੱਫ ਦੀ ਚੌਂਕੀ ਕਲਸੀਆਂ ਕਲਾਂ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ 71 ਬਟਾਲੀਅਨ ਵੱਲੋਂ ਇੱਕ ਪੈਕਟ ਹੈਰੋਇਨ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ ਐਸ ਐਫ ਦੇ ਅਧਿਕਾਰੀਆ ਨੇ ਕਿਹਾ ਕਿ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੂੰ ਬੀ ੳਪੀ ਕਲਸੀਆ ਕਲਾ ਬੁਰਜੀ ਨੰਬਰ 34/120 ਵਿਖੇ ਡਰੋਨ ਵੱਲੋਂ ਕੰਡਿਆਲੀ ਤਾਰ ਤੋਂ ਅੱਗੇ ਕੋਈ ਵਸਤੂ ਸੁੱਟਣ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਬੀ ਐੱਸ ਐੱਫ ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਬਾਰਡਰ ਨੂੰ ਜਾਂਦੇ ਰਸਤਿਆਂ ਅਤੇ ਪਿੰਡ ਦੀ ਘੇਰਾਬੰਦੀ ਵੀ ਕੀਤੀ ਅਤੇ ਸਰਚ ਅਭਿਆਨ ਵੀ ਚਲਾਇਆ ਗਿਆ ਸਰਚ ਅਭਿਆਨ ਦੌਰਾਨ ਕੰਡਿਆਲੀ ਤਾਰ ਤੋਂ ਅੱਗੇ ਝੋਨੇ ਦੇ ਖੇਤ ਵਿੱਚ ਇੱਕ ਹੈਰੋਇਨ ਦਾ ਪੈਕਟ ਵਜਨ 2ਕਿੱਲੋ 350 ਗ੍ਰਾਮ ਹੋਇਆ।
ਬੀਐੱਸ ਐੱਫ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿੱਲੋ 350 ਗਰਾਮ ਹੈਰੋਇਨ ਬਰਾਮਦ
