ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕੁਝ ਸਕੂਲ 19 ਜੁਲਾਈ ਤਕ ਰਹਿਣਗੇ ਬੰਦ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ


ਮਾਨਸਾ: ਹੜ੍ਹਾਂ ਕਾਰਨ ਪੈਦਾ ਹੋਏ ਹਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਕੁੱਝ ਸਰਕਾਰੀ, ਏਡਿਡ , ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤਕ ਛੁੱਟੀ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ। ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਰਿਸ਼ੀਪਾਲ ਸਿੰਘ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਤੋਂ ਪ੍ਰਾਪਤ ਪੱਤਰ ਵਿੱਚ ਦਰਜ ਨਿਰਦੇਸ਼ਾਂ ਬਾਅਦ ਦਿੱਤੇ ਗਏ ਹਨ। ਇਹ ਹੁਕਮ ਐਸਡੀਐਮ ਬੁਢਲਾਡਾ ਤੇ ਐਸਡੀਐਮ ਸਰਦੂਲਗੜ੍ਹ ਦੀ ਮੰਗ ਅਨੁਸਾਰ ਦਿੱਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬੁਢਲਾਡਾ ਦੇ ਪਿੰਡ ਗੋਰਖਨਾਥ, ਚੱਕ ਅਲੀਸ਼ੇਰ ਕਲਾਂ, ਬੀਰੇਵਾਲਾ ਡੋਗਰਾ, ਭਾਵਾ, ਕੁਲਰੀਆਂ, ਰਿਓਂਦ ਕਲਾਂ, ਰਿਓਂਦ ਖੁਰਦ, ਆਦਰਸ਼ ਸੈਕੰਡਰੀ ਸਕੂਲ ਬੋਹਾ ਅਤੇ ਸਰਦੂਲਗੜ੍ਹ ਵਿਖੇ ਰੋੜਕੀ ਅਤੇ ਬਰਨ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ।

ਬਾਕੀ ਸਕੂਲ ਆਮ ਦਿਨਾਂ ਵਾਂਗ ਪੰਜਾਬ ਸਰਕਾਰ ਵੱਲੋਂ ਜਾਰੀ ਸਮੇਂ ਮੁਤਾਬਕ ਖੁੱਲ੍ਹੇ ਰਹਿਣਗੇ।

Leave a Reply

Your email address will not be published. Required fields are marked *