ਲੋਪੋਕੇ ਪੁਲਸ ਤੇ BSF ਨੇ ਪਾਕਿ ਸਮੱਗਲਰਾਂ ਦਾ ਤੋੜਿਆ ਲੱਕ, ਹਫ਼ਤੇ ‘ਚ ਤੀਜੀ ਵਾਰ ਕਰੋੜਾਂ ਦੀ ਹੈਰੋਇਨ ਬਰਾਮਦ


ਲੋਪੋਕੇ – ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਭਾਰਤ ਪਾਕਿਸਤਾਨ ਦੇ ਨੇੜੇ ਭਾਰਤੀ ਖੇਤਰ ਲਗਾਤਾਰ ਹੈਰੋਇਨ ਭੇਜੀ ਜਾ ਰਹੀ ਹੈ। ਇਕ ਹਫ਼ਤੇ ‘ਚ ਇਹ ਤੀਜੀ ਵਾਰ ਹੈਰੋਇਨ ਭੇਜੀ ਗਈ ਹੈ। ਲੋਪੋਕੇ ਪੁਲਸ ਅਤੇ ਬੀ.ਐੱਸ.ਐੱਫ ਨੇ ਸਾਂਝੇ ਅਪਰੇਸ਼ਨ ਦੌਰਾਨ ਤੀਜੀ ਵਾਰ ਫਿਰ ਅਸਫ਼ਲ ਕਰਕੇ ਪਾਕਿਸਤਾਨੀ ਮਨਸੂਬਿਆਂ ਅਤੇ ਸਮਗਲਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਅੱਜ ਸਵੇਰੇ ਤੜਕਸਾਰ 4.30 ਭਾਰਤੀ ਖ਼ੇਤਰ ‘ਚ ਡਰੋਨ ਦੀ ਹਲਚਲ ਦਿਖਾਈ ਦਿੱਤੀ। ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ ਹਰਪਾਲ ਸਿੰਘ ਸੋਹੀ ਅਤੇ ਬੀ.ਐੱਸ.ਐੱਫ਼ ਚੌਂਕੀ ਬੀ.ਓ.ਪੀ ਰੀਅਲ ਚੌਂਕੀ ਹਰਕਤ ਵਿਚ ਆ ਗਏ। ਇਸ ਦੌਰਾਨ ਪੁਲਸ ਅਤੇ ਬੀ.ਐੱਸ.ਐੱਫ ਨੇ ਸਾਂਝਾ ਸਰਚ ਅਭਿਆਨ ਚਲਾਇਆ, ਇਸ ਸਾਂਝੇ ਅਪ੍ਰੇਸ਼ਨ ਦੌਰਾਨ 5 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਵਿਚ ਤੀਜੀ ਵਾਰ ਡਰੋਨ ਰਾਹੀਂ ਹੈਰੋਇਨ ਭਾਰਤੀ ਖ਼ੇਤਰ ‘ਚ ਦਾਖ਼ਲ ਹੋਈ ਹੈ।

Leave a Reply

Your email address will not be published. Required fields are marked *