ਪੰਜਾਬ ਦੇ ਐੱਮ. ਪੀਜ਼ ਨੂੰ ਕਿਸਾਨਾਂ ਵਲੋਂ ‘ਚਿਤਾਵਨੀ ਪੱਤਰ’ 29 ਨੂੰ ਸੌਂਪਾਂਗੇ : ਉਗਰਾਹਾਂ


ਲੁਧਿਆਣਾ – ਦਿੱਲੀ ਦੇ ਬਾਰਡਰਾਂ ’ਤੇ ਸਾਲ ਭਰ ਚੱਲੇ ਕਿਸਾਨ ਅੰਦੋਲਨ ’ਚ ਕਿਸਾਨਾਂ ਨੂੰ ਸਫਲਤਾ ਮਿਲੀ ਹੈ। ਫਿਰ ਵੀ ਐੱਮ. ਐੱਸ. ਪੀ. ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਲਖਮੀਪੁਰ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣਾ, ਦਿੱਲੀ ’ਚ ਦਰਜ ਮਾਮਲੇ ਰੱਦ ਕਰਵਾਉਣਾ ਆਦਿ ਤੋਂ ਇਲਾਵਾ ਹੁਣ 3 ਹੋਰ ਮੰਗਾਂ ਕਿਸਾਨਾਂ ਲਈ ਫਸਲੀ ਬੀਮਾ, ਕਰਜ਼ੇ ਮੁਆਫੀ ਅਤੇ ਕਿਸਾਨਾਂ ਲਈ ਪੈਨਸ਼ਨ ਕਾਨੂੰਨ ਬਣਾਉਣ ਸਬੰਧੀ ਮੰਗਾਂ ਨੂੰ ਦੇਸ਼ ਭਰ ਦੇ ਕਿਸਾਨ 26 ਤੋਂ 31 ਜੂਨ ਤੱਕ ਸਾਰੀਆਂ ਪਾਰਟੀਆਂ ਦੇ ਐੱਮ. ਪੀਜ਼ ਨੂੰ ਸੰਘਰਸ਼ ਤੋਂ ਪਹਿਲਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਚਿਤਾਵਨੀ ਪੱਤਰ ਦੇਣਗੇ | ਉਗਰਾਹਾਂ ਨੇ ਕਿਹਾ ਕਿ 29 ਮਈ ਨੂੰ ਪੰਜਾਬ ਦੇ ਐੱਮ. ਪੀਜ਼ ਕਾਂਗਰਸ ਪਾਰਟੀ ਤੋਂ 8, ਸ਼੍ਰੋਮਣੀ ਅਕਾਲੀ ਦਲ ਦੇ 2 ਬਾਦਲ ਜੋੜੀ, ਭਾਜਪਾ ਦੇ 3 ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਨੂੰ ਇਹ ਪੱਤਰ ਚੰਡੀਗੜ੍ਹ ਜਾਂ ਵੱਖ-ਵੱਖ ਥਾਵਾਂ ’ਤੇ ਸੌਂਪੇ ਜਾਣਗੇ ਤਾਂ ਜੋ ਉਹ ਕੇਂਦਰ ’ਚ ਬੈਠੀ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ਮੰਨਵਾਉਣ ਲਈ ‘ਆਪੋ ਆਪਣੇ’ ਪੱਧਰ ’ਤੇ ਹਾਅ ਦਾ ਨਾਅਰਾ ਅਤੇ ਵੱਡੇ ਉਪਰਾਲੇ ਕਰਨ ਅਤੇ ਖੁੱਲ੍ਹ ਕੇ ਕਿਸਾਨਾਂ ਦੀ ਹਮਾਇਤ ’ਚ ਉੱਤਰਨ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਸਾਨਾਂ ਦਾ ਮੋਰਚਾ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹਮਾਇਤ ਲਈ ਲਗਾਇਆ ਹੈ, ਜੋ ਬੇਰੋਕ ਜਾਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਾਨਾਂ ਦੀਆ ਮੰਗਾਂ ਸਬੰਧੀ ਮੁੜ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਲਗਾਉਣਗੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਚਿਤਾਵਨੀ ਪੱਤਰ ਦੇਣ ਤੋਂ ਬਾਅਦ ਸਭ ਕੁਝ ਭਾਂਪ ਕੇ ਦੇਸ਼ ਭਰ ਦੇ ਕਿਸਾਨ ਯੂਨੀਅਨਾਂ ਨਾਲ ਵੱਡੀ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ।

Leave a Reply

Your email address will not be published. Required fields are marked *