ਸਿੱਕਮ: BRO ਨੇ ਮੋਹਲੇਧਾਰ ਮੀਂਹ ਕਾਰਨ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਚਾਇਆ



ਗੰਗਟੋਕ- ਮੋਹਲੇਧਾਰ ਮੀਂਹ ਕਾਰਨ ਸਿੱਕਮ ਦੇ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਕਾਮਿਆਂ ਨੇ ਬਚਾਅ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਹਾਟੀ ਡਿਫੈਂਸ ਪੀ. ਆਰ. ਓ ਦੇ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ BRO ਵਲੋਂ ਬਚਾਅ ਮੁਹਿੰਮ ਦਰਮਿਆਨ ਭਾਰੀ ਮੀਂਹ ਕਾਰਨ ਨਾਥੁਲਾ ਦੇ ਨੇੜੇ ਫਸੇ 40 ਸੈਲਾਨੀਆਂ ਨੂੰ BRO ਕਾਮਿਆਂ ਨੇ ਬਚਾਅ ਲਿਆ ਹੈ।

BRO ਮੁਤਾਬਕ ਬਚਾਏ ਗਏ ਲੋਕਾਂ ਨੂੰ ਗਰਮ ਭੋਜਨ ਪਰੋਸਿਆ ਗਿਆ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ ਗਈ। BRO ਵਲੋਂ ਸੜਕ ਖੋਲ੍ਹੇ ਜਾਣ ਮਗਰੋਂ ਲੋਕਾਂ ਨੂੰ ਵਾਪਸ ਗੰਗਟੋਕ ਭੇਜ ਦਿੱਤਾ ਗਿਆ। ਬਿਆਨ ਵਿਚ ਕਿਹਾ ਗਿਆ ਕਿ ਇਹ ਨਿਰਸਵਾਰਥ ਸਮਰਪਣ ਉਨ੍ਹਾਂ ਦੇ ਡੀ.ਜੀ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਦੀ ਯੋਗ ਅਗਵਾਈ ਦੀ ਪਛਾਣ ਹੈ।

ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 5 ਦਿਨਾਂ ਤੱਕ ਸਿੱਕਮ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਵਿਚ ਜਾਰੀ ਮੀਂਹ ਦਾ ਦੌਰ ਤੇਜ਼ ਹੋਣ ਵਾਲਾ ਹੈ। IMD ਮੁਤਾਬਕ ਸੋਮਵਾਰ ਤੋਂ ਅਗਲੇ ਸ਼ੁੱਕਰਵਾਰ (1 ਤੋਂ 5 ਮਈ) ਤੱਕ ਪੂਰਬ-ਉੱਤਰ ਭਾਰਤ ਵਿਚ ਤੂਫ਼ਾਨ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੇ ਤੋਂ ਮੱਧ ਤੀਬਰਤਾ ਦਾ ਮੀਂਹ ਜਾਰੀ ਰਹੇਗਾ।

Leave a Reply

Your email address will not be published. Required fields are marked *