ਐੱਸਏਐੱਸ ਨਗਰ; ਉੱਤਰਾਖੰਡ ਰਾਜ ’ਚ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮੇਂ ਇਸ ਪਵਿੱਤਰ ਯਾਤਰਾ ਦੇ ਰਸਤੇ ’ਚ ਸਿਰਫ਼ ਬਰਫ਼ ਹੀ ਪਈ ਹੈ। ਇਸ ਬਰਫ਼ ਨੂੰ ਹਟਾਉਣ ਦਾ ਕੰਮ ਫ਼ੌਜ ਦੇ ਜਵਾਨ ਕਰ ਰਹੇ ਹਨ। ਫ਼ੌਜ ਦੇ ਜਵਾਨ 20 ਅਪ੍ਰੈਲ ਤੋਂ ਇਸ ਰਸਤੇ ਤੋਂ ਬਰਫ਼ ਹਟਾਉਣ ਦੇ ਕੰਮ ’ਚ ਲੱਗੇ ਹੋਏ ਹਨ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਫ਼ੌਜ ਦੇ ਜਵਾਨਾਂ ਵੱਲੋਂ ਬਰਫ਼ ਹਟਾਉਣ ਦਾ ਕੰਮ ਜਾਰੀ, 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਯਾਤਰਾ
