ਪੰਜਾਬ ‘ਚ ਸਾਹਮਣੇ ਆਉਣ ਲੱਗੇ ਨਾੜ ਸਾੜਨ ਦੇ ਮਾਮਲੇ, 6 ਅਪ੍ਰੈਲ ਨੂੰ ਦੇਖੀ ਗਈ ਪਹਿਲੀ ਤਸਵੀਰ


ਚੰਡੀਗੜ੍ਹ : ਪੰਜਾਬ ‘ਚ ਇਸ ਸਮੇਂ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਬਹੁਤੇ ਕਿਸਾਨਾਂ ਦੀ ਕਣਕ ਦੀ ਫ਼ਸਲ ਅਜੇ ਖੇਤਾਂ ‘ਚ ਹੀ ਖੜ੍ਹੀ ਹੈ, ਜਦੋਂ ਕਿ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਵਾਢੀ ਕਰ ਲਈ ਹੈ ਅਤੇ ਕਣਕ ਦੇ ਨਾੜ ਨੂੰ ਵੀ ਸਾੜਨ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੈਟੇਲਾਈਟ ਦੇ ਮਾਧਿਅਮ ਰਾਹੀਂ ਸੀਜ਼ਨ ‘ਚ ਹੁਣ ਤੱਕ ਨਾੜ ਸਾੜਨ ਦੀਆਂ 45 ਘਟਨਾਵਾਂ ਦਾ ਪਤਾ ਲੱਗਾ ਹੈ।

ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਮਾਮਲੇ ਗੁਰਦਾਸਪੁਰ ਤੋਂ ਸਾਹਮਣੇ ਆ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਾੜ ਸਾੜਨ ਵਾਲੇ ਕਿਸਾਨਾਂ ‘ਤੇ ਜੁਰਮਾਨਾ ਲਾਇਆ ਜਾਵੇਗਾ। ਝੋਨੇ ਦੇ ਸੀਜ਼ਨ ‘ਚ ਵੀ ਪਰਾਲੀ ਸਾੜਨ ਵਾਲਿਆਂ ‘ਤੇ ਰੈੱਡ ਐਂਟਰੀ ਦਾ ਐਕਸ਼ਨ ਹੋਇਆ ਸੀ। ਦੱਸਣਯੋਗ ਹੈ ਕਿ ਪੰਜਾਬ ‘ਚ 2016 ਤੋਂ ਲੈ ਕੇ 2022 ਤੱਕ 7 ਸਾਲਾਂ ਦੌਰਾਨ ਕਣਕ ਦੇ ਨਾੜ ਨੂੰ ਸਾੜਨ ਦੀਆਂ 85807 ਘਟਨਾਵਾਂ ਰਿਕਾਰਡ ਹੋ ਚੁੱਕੀਆਂ ਹਨ। ਸੂਬੇ ‘ਚ ਨਾੜ ਨੂੰ ਸਾੜਨ ਦੀ ਪਹਿਲੀ ਘਟਨਾ 6 ਅਪ੍ਰੈਲ ਨੂੰ ਸਾਹਮਣੇ ਆਈ ਦੱਸੀ ਜਾ ਰਹੀ ਹੈ। ਇਸ ਬਾਰੇ ਖੇਤੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *