ਗੁਜਰਾਤ- ਸੂਰਤ ਦੀ ਇਕ ਅਦਾਲਤ ਨੇ ‘ਮੋਦੀ ਸਰਨੇਮ’ ਸਬੰਧੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ 2019 ‘ਚ ਦਰਜ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਵੀਰਵਾਰ ਯਾਨੀ ਕਿ ਅੱਜ 2 ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਸਜ਼ਾ ‘ਤੇ 30 ਦਿਨ ਦੀ ਰੋਕ ਲਾ ਦਿੱਤੀ ਹੈ, ਤਾਂ ਕਿ ਉਹ ਫ਼ੈਸਲੇ ਨੂੰ ਉੱਪਰੀ ਅਦਾਲਤ ਵਿਚ ਚੁਣੌਤੀ ਦੇ ਸਕਣ। ਫ਼ੈਸਲਾ ਸੁਣਾਏ ਜਾਣ ਸਮੇਂ ਰਾਹੁਲ ਗਾਂਧੀ ਅਦਾਲਤ ‘ਚ ਮੌਜੂਦ ਸਨ ਅਤੇ ਅੱਜ ਸਵੇਰੇ ਸੂਰਤ ਪਹੁੰਚੇ। ਕੋਰਟ ਨੇ ਰਾਹੁਲ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਸਜ਼ਾ ਸੁਣਾਈ।