ਨੈਸ਼ਨਲ ਡੈਸਕ- ਅਰੁਣਾਚਲ ਪ੍ਰਦਸ਼ ‘ਚ ਫੌਜ ਦਾ ਇਕ ਹੈਲੀਕਾਪਟਰ ‘ਚੀਤਾ’ ਦੁਰਘਟਨਾਗ੍ਰਸਤ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਵੀਰਵਾਰ ਸਵੇਰੇ ਇਸ ਹੈਲੀਕਾਪਟਰ ਨੇ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਦੇ ਨੇੜੇ ਆਪਰੇਸ਼ਨਲ ਉਡਾਣ ਭਰੀ ਅਤੇ ਕੁਝ ਦੇਰ ਬਾਅਦ ਹੀ ਹੈਲੀਕਾਪਟਰ ਦਾ ਏ.ਟੀ.ਸੀ. ਤੋਂ ਸੰਪਰਕ ਟੁੱਟ ਗਿਆ। ਬਾਅਦ ‘ਚ ਇਸਦੇ ਬੋਮਡਿਲਾ ਦੇ ਪੱਛਮ ‘ਚ ਮੰਡਲਾ ਨੇੜੇ ਦੁਰਘਟਨਾਗ੍ਰਸਤ ਹੋਣ ਦੀ ਖ਼ਬਰ ਮਿਲੀ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਖ਼ਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ…
ਅਰੁਣਾਚਲ ਪ੍ਰਦੇਸ਼ ‘ਚ ਫੌਜ ਦਾ ਚੀਤਾ ਹੈਲੀਕਾਪਟਰ ਕ੍ਰੈਸ਼, ਤਲਾਸ਼ੀ ਮੁਹਿੰਮ ਜਾਰੀ
