ਲੁਧਿਆਣਾ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਪੰਜਾਬ ਦੇ ਸਭ ਤੋਂ ਵੱਡੇ 225 MLD ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਲਾਭ ਕਮਾਉਣ ‘ਚ ਇੰਨਾ ਰੁਝ ਗਏ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ। ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਹੋਇਆ ਹੈ, ਪੈਸਾ ਬਹੁਤ ਵਾਰ ਜਾਰੀ ਕੀਤਾ ਗਿਆ ਪਰ ਇਸ ਬੁੱਢੇ ਨਾਲੇ ਦਾ ਵਿਕਾਸ ਨਹੀਂ ਹੋਇਆ। ਇੱਥੇ ਬਸ ਤਮਾਸ਼ਾ ਖ਼ਤਮ ,ਪੈਸਾ ਹਜ਼ਮ ਵਾਲਾ ਕੰਮ ਚੱਲਦਾ ਰਿਹਾ ਹੈ ਤੇ ਕਿਸੇ ਨੇ ਵੀ ਲੋਕਾਂ ਦੀ ਸਿਹਤ ਅਤੇ ਗਰੀਬਾਂ ਬਾਰੇ ਨਹੀਂ ਸੋਚਿਆ ਕਿ ਇਹ ਇਲਾਕਾ ਕਿੰਨੀ ਗੰਦਗੀ ਝੱਲ ਰਿਹਾ ਹੈ।