ਦਮਿਸ਼ਕ : ਪਿਛਲੇ ਸ਼ੁੱਕਰਵਾਰ ਨੂੰ ਸੀਰੀਆ ਦੇ ਹੋਮਸ ‘ਚ ਜਾਨਲੇਵਾ ਹਮਲਾ ਹੋਇਆ ਸੀ, ਜਿਸ ‘ਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰੀ ਮੀਡੀਆ ਨੇ ਇਸ ਹਮਲੇ ਲਈ ਜੇਹਾਦੀ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਇਸ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਰਕਾਰੀ ਟੀਵੀ ਨੇ ਕਿਹਾ ਕਿ ਹੋਮਸ ਦੇ ਪੂਰਬ ਵਿਚ ਮਾਰੂਥਲ ਵਿਚ ਅਲ-ਸੋਖਨਾ ਸ਼ਹਿਰ ਦੇ ਦੱਖਣ-ਪੱਛਮ ਵਿਚ ਆਈਐਸਆਈਐਸ ਦੇ ਅੱਤਵਾਦੀਆਂ ਦੇ ਹਮਲੇ ਵਿਚ 53 ਲੋਕ ਮਾਰੇ ਗਏ ਸਨ।
ਪਾਲਮਾਇਰਾ ਹਸਪਤਾਲ ਦੇ ਨਿਰਦੇਸ਼ਕ ਵਾਲਿਦ ਔਡੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 46 ਨਾਗਰਿਕ ਅਤੇ ਸੱਤ ਸੈਨਿਕ ਸ਼ਾਮਲ ਹਨ। ਵਾਲਿਦ ਔਡੀ ਨੇ ਕਿਹਾ ਕਿ ਦਰਜਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਤੋਂ ਬਾਅਦ ਲਾਸ਼ਾਂ ਨੂੰ ਪਾਲਮੀਰਾ ਹਸਪਤਾਲ ਲਿਆਂਦਾ ਗਿਆ। ਸਾਰਿਆਂ ਦੇ ਸਿਰਾਂ ਵਿੱਚ ਗੋਲੀਆਂ ਦੇ ਜ਼ਖ਼ਮ ਸਨ। ਯੂਕੇ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀ ਸ਼ੁੱਕਰਵਾਰ ਨੂੰ ਹਮਲੇ ਦੀ ਜਾਣਕਾਰੀ ਦਿੱਤੀ।