ਜਲੰਧਰ : ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਅੱਜ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਨੀਲ ਜੋਤੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਦਾ ਅੱਜ ਦੁਪਹਿਰੇ ਅਚਾਨਕ ਦੇਹਾਂਤ ਹੋ ਗਿਆ। ਦੱਸਣਯੋਗ ਸਾਬਕਾ ਮੇਅਰ ਸੁਨੀਲ ਕੁਮਾਰ ਜੋਤੀ ਦਾ ਨਾਮ ਭਾਜਪਾ ਦੇ ਚੋਟੀ ਦੇ ਆਗੂਆਂ ਵਿਚ ਲਿਆ ਜਾਂਦਾ ਸੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਭਾਜਪਾ ਦੇ ਚੋਣ ਪ੍ਰਚਾਰ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਇਸ ਦੌਰਾਨ ਉਨ੍ਹਾਂ ਦੀ ਦਿਲ ਦੀ ਤਕਲੀਫ ਹੋ ਗਈ ਸੀ।
ਜਲੰਧਰ ਦੇ ਸਾਬਕਾ ਮੇਅਰ ਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਦੇਹਾਂਤ
