ਕੋਲੰਬੀਆ- ਭਾਰਤੀ-ਅਮਰੀਕੀ ਸਿਆਸਤਦਾਨ ਨਿੱਕੀ ਹੈਲੀ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਅਧਿਕਾਰਤ ਰੂਪ ਦਿੰਦੀ ਨਜ਼ਰ ਆ ਰਹੀ ਹੈ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਦੇ ਸਮਰਥਕਾਂ ਨੂੰ ਬੁੱਧਵਾਰ ਨੂੰ ਚਾਰਲਸਟਨ ਵਿੱਚ 15 ਫਰਵਰੀ ਨੂੰ ਇੱਕ ਸਮਾਗਮ ਲਈ ਇੱਕ ਈਮੇਲ ਸੱਦਾ ਪ੍ਰਾਪਤ ਹੋਵੇਗਾ, ਜਿਸ ਵਿੱਚ ਉਹ ਆਪਣੀ ਮੁਹਿੰਮ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ ਪਰ ਉਸ ਨੂੰ ਇਸ ‘ਤੇ ਅਧਿਕਾਰਤ ਤੌਰ ‘ਤੇ ਬੋਲਣ ਦਾ ਅਧਿਕਾਰ ਨਹੀਂ ਹੈ। ਹੈਲੀ ਦੀਆਂ ਯੋਜਨਾਵਾਂ ਦੀ ਖ਼ਬਰ ਸਭ ਤੋਂ ਪਹਿਲਾਂ ‘ਦਿ ਪੋਸਟ ਐਂਡ ਕੂਰੀਅਰ ਆਫ ਚਾਰਲਸਟਨ’ ਵੱਲੋਂ ਦਿੱਤੀ ਗਈ ਸੀ। 51 ਸਾਲਾ ਹੈਲੀ ਨੇ 6 ਸਾਲ ਦੱਖਣੀ ਕੈਰੋਲੀਨਾ ਦੀ ਗਵਰਨਰ ਅਤੇ ਫਿਰ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾਈ ਹੈ। ਅਮਰੀਕਾ ਦੀਆਂ ਅਗਲੀ ਰਾਸ਼ਟਰਪਤੀ ਚੋਣਾਂ 2024 ਵਿੱਚ ਹੋਣੀਆਂ ਹਨ।