ਜਲੰਧਰ- ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪ੍ਰੋਫੇਟਾਂ ਦੇ ਘਰਾਂ ‘ਤੇ ਈ. ਡੀ. ਦੀ ਅਚਾਨਕ ਛਾਪੇਮਾਰੀ ਕਾਰਨ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਪੰਜਾਬ ਦੇ ਤਾਜਪੁਰ ਸਥਿਤ ਪ੍ਰੋਫੇਟ ਬਜਿੰਦਰ ਸਿੰਘ ਅਤੇ ਪ੍ਰੋਫੇਟ ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੋਹਾਲੀ ‘ਚ ਬਜਿੰਦਰ ਦੇ ਘਰ ਅਤੇ ਅੰਮ੍ਰਿਤਸਰ ‘ਚ ਵੀ ਕਿਸੇ ਚਰਚ ਦੇ ਪ੍ਰੋਫੇਟ ਦੇ ਘਰ ‘ਤੇ ਹੋਈ ਛਾਪੇਮਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਅੰਦਰ-ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਭਾਰੀ ਗਿਣਤੀ ‘ਚ ਪੈਰਾਮਿਲਟਰੀ ਫੋਰਸ ਪਹੁੰਚ ਚੁੱਕੀ ਹੈ।