ਚੰਡੀਗੜ੍ਹ: ਸੀਐੱਮ ਮਾਨ PCS ਅਧਿਕਾਰੀਆਂ ਦੀ ਹੜਤਾਲ ‘ਤੇ ਸਖ਼ਤ ਹਨ। ਉਨ੍ਹਾਂ ਨੇ 2 ਵਜੇ ਤਕ ਇਨ੍ਹਾਂ ਅਫਸਰਾਂ ਨੂੰ ਡਿਊਟੀ ਜੁਆਇਨ ਕਰਨ ਦੇ ਆਦੇਸ਼ ਦਿੱਤੇ ਹਨ। ਸੀਐੱਮ ਮਾਨ ਨੇ ਇਸ ਹੜਤਾਲ ਨੂੰ ਬਲੈਕਮੇਲਿੰਗ ਵਰਗਾ ਦੱਸਿਆ ਹੈ।
ਹੜਤਾਲ ਦੇ ਸਮੇਂ ਇਨ੍ਹਾਂ ਅਫ਼ਸਰਾਂ ਨੂੰ ਗੈਰ ਹਾਜ਼ਰ ਹੀ ਮੰਨਿਆ ਜਾਵੇਗਾ। ਜੋ ਅਧਿਕਾਰੀ ਡਿਊਟੀ ਨੂੰ ਜੁਆਇਨ ਨਹੀਂ ਕਰਨਗੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੀਐੱਮ ਮਾਨ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ।