ਡੂੰਗਰਪੁਰ- ਕਹਿੰਦੇ ਹਨ ਭਗਵਾਨ ਜਦੋਂ ਕਿਸੇ ਨੂੰ ਖੁਸ਼ੀਆਂ ਦਿੰਦਾ ਹੈ ਤਾਂ ਵਾਰੇ-ਨਿਆਰੇ ਕਰ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ‘ਚ ਸਾਹਮਣੇ ਆਇਆ ਹੈ। ਇੱਥੇ 3 ਧੀਆਂ ਦੀ ਮਾਂ ਪੁੱਤਰ ਦੀ ਚਾਹਤ ਵਿਚ ਫਿਰ ਤੋਂ ਗਰਭਵਤੀ ਹੋਈ ਸੀ। ਉਸ ਦੀਆਂ ਖੁਸ਼ੀਆਂ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸਨੇ ਇਕੱਠਿਆਂ 3 ਪੁੱਤਰਾਂ ਨੂੰ ਜਨਮ ਦਿੱਤਾ, ਪਰ ਜਨਮ ਤੋਂ ਬਾਅਦ ਕਮਜ਼ੋਰ ਪੈਦਾ ਹੋਏ ਬੱਚਿਆਂ ਨੂੰ ਕਈ ਤਰ੍ਹਾਂ ਹੀ ਤਕਲੀਫ ਹੋਣ ਲੱਗੀ। 25 ਦਿਨ ਤੱਕ ਤਿੰਨੇ ਬੱਚੇ ਹਸਪਤਾਲ ਵਿਚ ਭਰਤੀ ਰਹੇ। ਡਾਕਟਰਾਂ ਤੋਂ ਲੈ ਕੇ ਨਰਸਿੰਗ ਸਟਾਫ ਨੇ ਬੱਚਿਆਂ ਦੀ ਦੇਖਭਾਲ ਅਤੇ ਇਲਾਜ ਕੀਤਾ। ਇਸ ਨਾਲ ਬੱਚੇ ਹੁਣ ਪੂਰੀ ਤਰ੍ਹਾਂ ਠੀਕ ਹੋ ਗਏ ਅਤੇ ਅੱਜ ਛੁੱਟੀ ਦੇ ਦਿੱਤੀ ਗਈ।
ਪੰਡਿਤ ਦੀਨਦਿਆਲ ਉਪਾਧਿਆਏ ਹਸਪਤਾਲ ਸਾਗਵਾੜਾ ਦੇ ਡਾ. ਇਸਮਾਈਲ ਦਾਮਡੀ ਨੇ ਦੱਸਿਆ ਕਿ 25 ਦਿਨ ਪਹਿਲਾਂ 26 ਨਵੰਬਰ ਨੂੰ ਇਕ ਔਰਤ ਹਸਪਤਾਲ ਵਿਚ ਭਰਤੀ ਹੋਈ ਸੀ। ਬਦੀ ਪਤਨੀ ਜੈਅੰਤੀਲਾਲ ਨਿਵਾਸੀ ਰਿਹਾ ਖੇੜੀ ਪਿੰਡਾਵਲ ਦੀ ਡਲਿਵਰੀ ਲਈ ਭਰਤੀ ਕੀਤਾ ਗਿਆ। ਜੈਅੰਤੀਲਾਲ ਨੇ ਦੱਸਿਆ ਕਿ ਉਸ ਦੀਆਂ ਪਹਿਲਾਂ ਹੀ 3 ਧੀਆਂ ਹਨ। ਡਾਕਟਰ ਨੇ ਬਦੀ ਦੀ ਡਲਿਵਰੀ ਕਰਵਾਈ। ਬਦੀ ਨੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ 3 ਪੁੱਤਰਾਂ ਨੂੰ ਜਨਮ ਦਿੱਤਾ।