ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਦੀ ਅੱਜ ਹੋ ਰਹੀ ਵੋਟਾਂ ਦੀ ਗਿਣਤੀ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲੇ ਦਰਮਿਆਨ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਤੀਜੇ ਦੌਰ ਦੀ ਵੋਟਾਂ ਦੀ ਗਿਣਤੀ ਦਾ ਪਹਿਲਾਂ ਨਤੀਜਾ ਮੁੱਖ ਮੰਤਰੀ ਦੀ ਜਿੱਤ ਦੇ ਰੂਪ ’ਚ ਭਾਜਪਾ ਦੇ ਖਾਤੇ ’ਚ ਗਿਆ ਹੈ। ਜੈਰਾਮ ਠਾਕੁਰ ਨੇ ਕਾਂਗਰਸ ਦੇ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਸੀਟਾਂ ਦੇ ਫ਼ਰਕ ਨਾਲ ਹਰਾਇਆ ਹੈ। ਉਨ੍ਹਾਂ ਦੀ ਇਸ ਸੀਟ ਤੋਂ ਲਗਾਤਾਰ 6ਵੀਂ ਜਿੱਤ ਹੈ।
ਹਿਮਾਚਲ ਚੋਣ ਨਤੀਜੇ: CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਸੀਟ ਤੋਂ ਲਗਾਤਾਰ 6ਵੀਂ ਵਾਰ ਜਿੱਤੇ
