ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਸ਼ੁਰੂ: 412 ਉਮੀਦਵਾਰਾਂ ਦੀ ਕਿਸਮਤ ਚੋਣ ਮੈਦਾਨ ‘ਚ

ਸ਼ਿਮਲਾ- ਹਿਮਾਚਲ ਪ੍ਰਦੇਸ਼ ‘ਚ 68 ਵਿਧਾਨ ਸਭਾ ਸੀਟਾਂ ਲਈ ਅੱਜ ਯਾਨੀ ਸ਼ਨੀਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗੀ। ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੀ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਪਹਿਲੇ ਵੋਟਿੰਗ ਫਿਰ ਕੋਈ ਕੰਮ।

ਹਿਮਾਚਲ ਚੋਣਾਂ ’ਚ ਇਸ ਵਾਰ 412 ਉਮੀਦਵਾਰ ਚੋਣ ਮੈਦਾਨ ’ਚ
ਹਿਮਾਚਲ ਵਿਧਾਨ ਸਭਾ ਚੋਣਾਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਵਿਧਾਨ ਸਭਾ ਚੋਣਾਂ ਲਈ ਇਸ ਵਾਰ ਕੁੱਲ 412 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ’ਚ 24 ਮਹਿਲਾ ਉਮੀਦਵਾਰ, ਜਦਕਿ 388 ਪੁਰਸ਼ ਉਮੀਦਵਾਰ ਹਨ। ਕੁੱਲ ਵੋਟਰਾਂ ’ਚ 28,54,945 ਪੁਰਸ਼, 27,37845 ਮਹਿਲਾ ਅਤੇ 38 ਥਰਡ ਜੈਂਡਰ ਹਨ। ਇਸ ਵਾਰ ਚੋਣਾਂ ’ਚ 18-19 ਸਾਲ ਦੀ ਉਮਰ ਵਰਗ ਦੇ 1,93,106 ਨਵੇਂ ਵੋਟਰ ਜੋੜੇ ਗਏ ਹਨ।

Leave a Reply

Your email address will not be published. Required fields are marked *