- ਯੂਨੀਵਰਸਿਟੀ ਰਜਿਸਟਰਾਰ ਡਾ ਐੱਸ ਕੇ ਮਿਸ਼ਰਾ, ਫੈਕਲਟੀ ਤੇ ਸਟਾਫ ਵੱਲੋਂ ਮੋਹਾਲੀ ਕੈਂਪਸ ਪਹੁੰਚਣ ਤੇ ਨਿੱਘਾ ਸਵਾਗਤ
ਚੰਡੀਗੜ੍ਹ/ਜਲੰਧਰ/ਕਪੂਰਥਲਾ – 1999 ਬੈਚ ਦੇ ਆਈ.ਏ.ਐਸ ਅਧਿਕਾਰੀ ਨੀਲਕੰਠ ਅਵਧ ਵੱਲੋਂ ਅੱਜ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ (ਆਈ.ਕੇ.ਜੀ ਪੀ.ਟੀ.ਯੂ) ਦੇ 18ਵੇਂ ਉਪ-ਕੁਲਪਤੀ ਵੱਜੋਂ ਅਹੁਦਾ ਸੰਭਾਲਿਆ ਗਿਆ ਹੈ। ਅਵਧ ਵਰਤਮਾਨ ਵਿੱਚ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਯੋਗ ਕਾਰਵਾਈ ਉਪਰੰਤ ਉਹਨਾਂ ਇਹ ਜਿੰਮੇਦਾਰੀ ਸੰਭਾਲੀ ਹੈ! ਓਹਨਾਂ ਵੱਲੋਂ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਵਿਖੇ ਪਹੁੰਚ ਕੇ ਇਹ ਅਹੁਦਾ ਸੰਭਾਲਿਆ ਗਿਆ।
ਅਹੁਦਾ ਸੰਭਾਲਣ ਮਗਰੋਂ ਓਹਨਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਵੱਖੋ ਵੱਖ ਰਾਜਾਂ ਦੇ ਹਜ਼ਾਰਾਂ ਵਿਦਿਆਰੀਆਂ ਨੇ ਇਸ ਯੂਨੀਵਰਸਿਟੀ ਅਤੇ ਇਸਦੇ ਕਾਲਜਾਂ ਤੇ ਭਰੋਸਾ ਜਤਾਉਂਦੇ ਹੋਏ ਦਾਖਲੇ ਲਈ ਯੂਨੀਵਰਸਿਟੀ ਨੂੰ ਪਹਿਲ ਦਿੱਤੀ ਹੈ। ਅਜਿਹੇ ਵਿਚ ਯੂਨੀਵਰਸਿਟੀ ਸਟਾਫ਼, ਫੈਕਲਟੀ ਤੇ ਉੱਚ ਅਧਿਕਾਰੀਆਂ ਦਾ ਪਹਿਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣਾ ਹਰ ਕਦਮ ਵਿਦਿਆਰਥੀਆਂ ਲਈ ਭਲਾਈ ਤੇ ਓਹਨਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਚੁੱਕਣ। ਓਹਨਾਂ ਯੂਨੀਵਰਸਿਟੀ ਕੈਂਪਸ, ਹੋਸਟਲ ਆਦਿ ਨੂੰ ਵਿਦਿਆਰਥੀ ਫਰੈਂਡਲੀ ਬਣਾਉਂਦੇ ਹੋਏ ਵੱਖੋ ਵੱਖ ਗਤੀਵਿਧੀਆਂ ਲਗਾਤਾਰ ਕਰਵਾਉਣ ਦਾ ਸੱਦਾ ਦਿੱਤਾ।
ਜਿਕਰਯੋਗ ਰਾਹੁਲ ਭੰਡਾਰੀ ਆਈ.ਏ.ਐਸ ਦੇ ਅਕਤੂਬਰ ਮਹੀਨੇ ਵਿਚ ਹੋਏ ਤਬਾਦਲੇ ਤੋਂ ਬਾਅਦ ਤੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਦਾ ਚਾਰਜ ਖਾਲੀ ਸੀ! ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵੱਲੋਂ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਸ਼੍ਰੀ ਅਵਧ ਜੀ ਦੇ ਕਾਰਜ ਭਰ ਸੰਭਾਲਣ ਨਾਲ ਯੂਨੀਵਰਸਿਟੀ ਦੇ ਹੋਰ ਤਰੱਕੀਆਂ ਵੱਲ ਵੱਧਣ ਦਾ ਵਿਸ਼ਵਾਸ ਜਤਾਇਆ ਹੈ! ਇਸ ਮੌਕੇ ਮੋਹਾਲੀ ਕੈਂਪਸ ਇੰਚਾਰਜ ਡਾ ਮੋਨਿਕਾ ਸਚਦੇਵਾ, ਡਿਪਟੀ ਰਜਿਸਟਰਾਰ ਡਾ ਗੀਤ ਤੇ ਹੋਰ ਮੌਜੂਦ ਰਹੇ।