ਨਹਿੰਗ ਨਾਲ ਦੋਸਤੀ ਤੋਂ ਬਾਅਦ ਕਰਵਾਇਆ ਵਿਆਹ, ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ ’ਚ ਸਿੰਘਣੀ ਬਣੀ ਗੋਰੀ ਮੇਮ

ਸੁਲਤਾਨਪੁਰ ਲੋਧੀ- ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਇਕ ਗੋਰੀ ਮੇਮ ਜੋ ਸਿੰਘਣੀ ਸਜੀ ਹੋਈ ਸੀ, ਸੰਗਤਾਂ ਵਿਚ ਖਿੱਚ ਦਾ ਕੇਂਦਰ ਰਹੀ। ਦਰਅਸਲ ਨਿਹੰਗ ਸਿੰਘ ਜੈਲ ਸਿੰਘ ਅਤੇ ਸਿੰਘਣੀ ਜਗਦੀਪ ਕੌਰ ਨਾਲ ਲੋਕ ਸੈਲਫੀਆਂ ਖਿਚਾ ਰਹੇ ਹਨ। ਦੱਸ ਦੇਈਏ ਕਿ ਸਿੰਘਣੀ ਦੇ ਰੂਪ ‘ਚ ਸਜੀ ਇਹ ਕੁੜੀ ਬੈਲਜੀਅਮ ਤੋਂ ਆਈ ਗੋਰੀ ਮੇਮ ਹੈ, ਜਿਸ ਨੇ ਪੂਰੇ ਗੁਰਮਰਿਆਦਾ ਨਾਲ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਬੈਲਜ਼ੀਅਮ ਦੀ ਇਸ ਗੋਰੀ ਨਾਲ ਉਸ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਹੈ।

ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਗੱਲ ਸ਼ੁਰੂ ਹੋਈ ਤਾਂ ਸਿੰਘਣੀ ਜਗਦੀਪ ਕੌਰ ਨੂੰ ਉਸ ਦੀ ਭਾਸ਼ਾ ਸਮਝ ਨਹੀਂ ਲੱਗਦੀ ਸੀ ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਜਾਣਦੀ ਸੀ। ਜਿਸ ਤੋਂ ਬਾਅਦ ਗੋਰੀ ਦੇ ਕਹਿਣ ‘ਤੇ ਨਿਹੰਗ ਜੈਲ ਸਿੰਘ ਨੇ ਜੋ ਵੀ ਕਹਿਣਾ ਹੁੰਦਾ ਸੀ ਉਹ ਉਸ ਨੂੰ ਟਰਾਂਸਲੇਟ ਕਰਕੇ ਭੇਜ ਦਿੰਦਾ ਸੀ। ਹੌਲੀ-ਹੌਲੀ ਉਨ੍ਹਾਂ ਦੀ ਗੱਲ ਅੱਗੇ ਵੱਧ ਗਈ ਅਤੇ ਉਨ੍ਹਾਂ ਬੈਲਜ਼ੀਅਮ ਤੋਂ ਪੰਜਾਬ ਪਰਤ ਕੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ‘ਚ ਆਨੰਦ ਕਾਰਜ ਕਰਵਾਏ। ਨਿਹੰਗ ਸਿੰਘ ਨੇ ਦੱਸਿਆ ਕਿ ਉਸ ਨੇ ਗੋਰੀ ਨੂੰ ਜਗਦੀਪ ਕੌਰ ਨਾਮ ਨਾਲ ਬੁਲਾਉਂਦਾ ਹੈ।
ਜੈਲ ਸਿੰਘ ਨੇ ਦੱਸਿਆ ਕਿ ਜਗਦੀਪ ਕੌਰ ਦੀ ਇੱਛਾ ਸੀ ਕਿ ਉਹ ਸਿੰਘਾ ਦਾ ਬਾਣਾ ਪਾਵੇ, ਇਸ ਲਈ ਅੱਜ ਉਹ ਸਿੰਘਣੀ ਦੇ ਰੂਪ ‘ਚ ਮੱਥਾ ਟੇਕਣ ਆਈ ਅਤੇ ਉਸ ਨੇ ਅੰਮ੍ਰਿਤ ਵੀ ਛਕਿਆ। ਇਸ ਦੇ ਨਾਲ ਹੀ ਜਗਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਸੁਲਤਾਨਪੁਰ ਲੋਧੀ ਆ ਕੇ ਅਤੇ ਇਹ ਬਾਣਾ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਵੀ ਕੀਤੇ ਹਨ। ਇਸ ਤੋਂ ਪਹਿਲਾਂ ਉਹ ਬੰਦੀ ਛੋੜ ਦਿਵਸ ਮੌਕੇ ਅੰਮ੍ਰਿਤਸਰ ਵੀ ਗਏ ਸਨ ਅਤੇ ਉਸ ਨੂੰ ਪੰਜਾਬ ਦੇ ਇਤਿਹਾਸਕ ਸਥਾਨ ਬਹੁਤ ਵਧੀਆ ਲੱਗਦੇ ਹਨ।

Leave a Reply

Your email address will not be published. Required fields are marked *