ਬਾਗਪਤ- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ। ਉਹ ਸ਼ਨੀਵਾਰ ਦੀ ਸਵੇਰੇ ਨੂੰ ਉੱਤਰ ਪ੍ਰਦੇਸ਼ ਸਥਿਤ ਬਰਨਾਵਾ ਆਸ਼ਰਮ ਪਹੁੰਚ ਗਿਆ। ਡੇਰਾ ਮੁਖੀ ਦੇ ਆਸ਼ਰਮ ਆਉਣ ਨੂੰ ਲੈ ਕੇ ਉਨ੍ਹਾਂ ਦੇ ਸਵਾਗਤ ’ਚ ਤਿਆਰੀਆਂ ਕੀਤੀਆਂ ਗਈਆਂ। ਦੱਸ ਦੇਈਏ ਕਿ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਮਾਮਲੇ ’ਚ ਸੁਨਾਰੀਆ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਇਕ ਵਾਰ ਫਿਰ ਪੈਰੋਲ ਮਿਲ ਗਈ ਹੈ।
ਅੱਜ ਸਵੇਰੇ ਕਰੀਬ 8.50 ਵਜੇ ਡੇਰਾ ਮੁਖੀ ਦਾ ਕਾਫਿਲਾ ਬਰਵਾਨਾ ਦੇ ਡੇਰਾ ਆਸ਼ਰਮ ਪਹੁੰਚ ਗਿਆ।
ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਡੇਰਾ ਮੁਖੀ ਨੂੰ ਪੈਰੋਲ ਮਿਲਣ ਦੀ ਪੁਸ਼ਟੀ ਮਗਰੋਂ ਡੇਰਾ ਆਸ਼ਰਮ ਬਰਵਾਨਾ ’ਚ ਪੂਰੀ ਵਿਵਸਥਾ ਕੀਤੀ ਗਈ ਸੀ। ਇਸ ਵਾਰ ਡੇਰਾ ਮੁਖੀ ਬਰਵਾਨਾ ’ਚ ਹੀ ਦੀਵਾਲੀ ਮਨਾਉਣਗੇ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਅਤੇ ਕਤਲ ਦੇ ਮਾਮਲੇ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਉਹ 17 ਜੂਨ ਨੂੰ ਵੀ 30 ਦਿਨ ਦੀ ਪੈਰੋਲ ਲੈ ਕੇ ਬਰਵਾਨਾ ਆਸ਼ਰਮ ਆਇਆ ਸੀ। ਇਸ ਵਾਰ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਪੈਰੋਲ ਖ਼ਤਮ ਹੋਣ ਮਗਰੋਂ ਨੂੰ 18 ਜੁਲਾਈ ਨੂੰ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਸੀ।