ਚੰਡੀਗੜ੍ਹ, 12 ਅਕਤੂਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ਼ ਅਤੇ ਤਜਿੰਦਰ ਸਿੰਘ ਬੱਗਾ ਦੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਬਦਲਾਖੋਰੀ ਦੀ ਰਾਜਨੀਤੀ ਵਿਚ ਉਲਝਿਆ ਹੋਇਆ ਹੈ ਅਤੇ ‘ਆਪ’ ਸਰਕਾਰ ਨੂੰ ਆਪਣੇ ਮੰਦੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਨੇ ਰਾਸ਼ਟਰ ਦੀਆਂ ਨਜ਼ਰਾਂ ਵਿਚ ਪੰਜਾਬ ਪੁਲਿਸ ਦਾ ਅਕਸ ਘਟਾਇਆ ਹੈ।
ਬਦਲਾਖੋਰੀ ਦੀ ਰਾਜਨੀਤੀ ਵਿਚ ਉਲਝਿਆ ਹੋਇਆ ਹੈ ਕੇਜਰੀਵਾਲ-ਡਾ. ਦਲਜੀਤ ਸਿੰਘ ਚੀਮਾ
