ਹਵਾਈ ਫ਼ੌਜ ਦਿਵਸ ਮੌਕੇ ਏਅਰ ਚੀਫ਼ ਮਾਰਸ਼ਲ ਵੀ.ਆਰ ਚੌਧਰੀ ਨੇ ਕੀਤਾ ਵੱਡਾ ਐਲਾਨ, ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ

ਚੰਡੀਗੜ੍ਹ, 8 ਅਕਤੂਬਰ- ਹਵਾਈ ਸੈਨਾ ਦਿਵਸ ਮੌਕੇ ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਨੇ ਹਵਾਈ ਸੈਨਾ ਸੰਬੰਧੀ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ‘ਚੋਂ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਅ ਲਈ ਨਵੀਂ ਸ਼ਾਖਾ ‘ਦਿਸ਼ਾ’ ਦਾ ਗਠਨ ਕੀਤਾ ਜਾਵੇਗਾ। ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ।ਏਅਰ ਚੀਫ਼ ਚੌਧਰੀ ਨੇ ਐਲਾਨ ਕੀਤਾ ਕਿ ਨਵੀਂ ‘ਵੈਪਨ ਸਿਸਟਮ ਬ੍ਰਾਂਚ’ ਸਾਡੇ ਕੋਲ ਮੌਜੂਦ ਸਾਰੇ ਨਵੀਨਤਮ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਕਰੇਗੀ।

ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਵੱਡੀ ਬੱਚਤ ਹੋਵੇਗੀ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਦੱਸਿਆ ਕਿ ਦਸੰਬਰ ‘ਚ 3,000 ‘ਅਗਨੀਵੀਰ ਵਾਯੂ’ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਅਗਲੇ ਸਾਲਾਂ ‘ਚ ਵਧੇਗੀ। ਅਗਲੇ ਸਾਲ ਤੋਂ ਅਸੀਂ ਮਹਿਲਾ ਅਗਨੀਵੀਰਾਂ ਦੀ ਭਰਤੀ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ।

Leave a Reply

Your email address will not be published. Required fields are marked *