ਨਵੀਂ ਦਿੱਲੀ- ਟੀਵੀ ਇੰਡਸਟਰੀ ਦੀ ਕੁਈਨ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਏਕਤਾ ਕਪੂਰ ਦੀ ਵੈੱਬ ਸੀਰੀਜ਼ XXX ਸੀਜ਼ਨ 2 ਨੂੰ ਲੈ ਕੇ ਬੇਗੂਸਰਾਏ ਅਦਾਲਤ ਵੱਲੋਂ ਉਸ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸੀਰੀਜ਼ ’ਚ ਦਿਖਾਏ ਗਏ ਇਤਰਾਜ਼ਯੋਗ ਦਿ੍ਰਸ਼ਾਂ ਨੂੰ ਲੈ ਕੇ ਬਿਹਾਰ ਦੀ ਬੇਗੂਸਰਾਏ ਅਦਾਲਤ ’ਚ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫ਼ੌਜੀਆਂ ਦੇ ਅਪਮਾਨ ਦੇ ਮਾਮਲੇ ਵਿਚ ਏਕਤਾ ਅਤੇ ਸ਼ੋਭਾ ਕਪੂਰ ਖ਼ਿਲਾਫ਼ ਅਦਾਲਤ ਨੇ ਗਿ੍ਰਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਏਕਤਾ ਕਪੂਰ ਤੇ ਸ਼ੋਭਾ ਕਪੂਰ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ
