ਐਸ ਏ ਐਸ ਨਗਰ, 25 ਅਗਸਤ- ਵਿਜੀਲੈਂਸ ਵਲੋਂ ਏ.ਆਈ.ਜੀ. ਅਸ਼ੀਸ਼ ਕਪੂਰ ਦੇ ਖ਼ਿਲਾਫ਼ ਚੱਲ ਰਹੀ ਇਕ ਪੜਤਾਲ ਦੇ ਸੰਬੰਧ ‘ਚ ਅੱਜ ਉਨ੍ਹਾਂ ਦੇ ਸੈਕਟਰ ਅਠਾਸੀ ਵਿਚਲੀ ਕੋਠੀ ਦੀ ਟੈਕਨੀਕਲ ਟੀਮ ਵਲੋਂ ਪੈਮਾਇਸ਼ ਕੀਤੀ ਗਈ ਹੈ। ਟੈਕਨੀਕਲ ਟੀਮ ਵਲੋਂ ਕੋਠੀ ਦੀ ਮਿਣਤੀ ਕੀਤੀ ਗਈ। ਇਸ ਦੌਰਾਨ ਅਸ਼ੀਸ਼ ਕਪੂਰ ਵੀ ਆਪਣੇ ਘਰ ‘ਚ ਮੌਜੂਦ ਸਨ।
ਅਸ਼ੀਸ਼ ਕਪੂਰ ਨੇ ਦੱਸਿਆ ਕਿ ਉਹ ਵਿਜੀਲੈਂਸ ਨੂੰ ਹਰ ਪਾਸਿਓਂ ਜਾਂਚ ‘ਚ ਸਹਿਯੋਗ ਕਰ ਰਹੇ ਹਨ ਅਤੇ ਉਹ ਇਸ ਮਾਮਲੇ ‘ਚ ਸਾਫ਼ ਪਾਕ ਹਨ। ਉਧਰ ਵਿਜੀਲੈਂਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਰੁਟੀਨ ਪੜਤਾਲ ਦਾ ਹਿੱਸਾ ਹੈ।