ਚੰਡੀਗੜ੍ਹ,8 ਅਗਸਤ –ਕਿਸਾਨ ਅੰਦੋਲਨ ਦੇ ਕਮਜ਼ੋਰ ਪੈਂਦੇ ਸਾਲ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿਲ ਸੰਸਦ ਵਿਚ ਪੇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ।ਇਸ ਬਿਲ ਦੇ ਪਾਸ ਹੋਣ ਸਾਰ ਬਿਜਲੀ ਦੇ ਨਿਜੀਕਰਨ ਦਾ ਰਾਹ ਪੱਧਰਾ ਹੋ ਜਾਵੇਗਾ ਤੇ ਕਿਸਾਨਾਂ ਤੇ ਹੋਰ ਵਰਗਾਂ ਨੂੰ ਮਿਲਦੀਆਂ ਸਬਸਿਡੀਆਂ ਹੱਥ ਧੋਣੇ ਪੈਣਗੇ।ਇਸ ਕਰਕੇ ਹੀ ਕਿਸਾਨ ਅੰਦੋਲਨ ਸਮੇਂ ਤਿੰਨ ਖੇਤੀ ਕਾਨੂੰਨਾਂ ਰੱਦ ਕਰਨ ਦੇ ਨਾਲ ਨਾਲ ਬਿਜਲੀ ਬਿੱਲ ਨੂੰ ਰੱਦ ਕਰਨ ਦੀ ਮੰਗ ਉਠੀ ਸੀ। ਕੇਂਦਰ ਸਰਕਾਰ ਨੇ ਬਿਲ ਲਿਆਉਣ ਤੋਂ ਪਹਿਲਾਂ ਸੂਬਿਆਂ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਹੀ ਨਹੀਂ ਸਮਝੀ।
ਕਿਸਾਨ ਅੰਦੋਲਨ ਚ ਫੁੱਟ ਪੈਣ ਕਰਕੇ ਕੇਂਦਰ ਸਰਕਾਰ ਨੂੰ ਬਿਲ ਮੁੜ ਲਿਆਉਣ ਦਾ ਮੌਕਾ ਮਿਲ ਗਿਆ ਹੈ।ਇਸ ਬਿਲ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਆਪਸੀ ਵੈਰ ਵਿਰੋਧ ਭੁਲਾਉਣੇ ਪੈਣਗੇ ਤੇ ਆਪਣੇ ਹਿੱਤਾਂ ਦੀ ਰਾਖੀ ਲਈ ਅੰਦੋਲਨ ਮਘਾਉਣ ਪਵੇਗਾ। ਬਿਜਲੀ ਬਿੱਲ ਅੱਜ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।