ਚੰਡੀਗੜ੍ਹ- ਚੰਡੀਗੜ੍ਹ ਪੁਲਸ ਨੇ ਮਾਰਚ ਮਹੀਨੇ ਇਕ ਕੇਂਦਰੀ ਮੰਤਰੀ ਦੇ ਸਵਾਗਤ ’ਤੇ ਕਰੀਬ ਇਕ ਕਰੋੜ ਰੁਪਏ ਖ਼ਰਚ ਕੀਤੇ। ਇਸ ਲਈ ਨਾ ਤਾਂ ਕੋਈ ਟੈਂਡਰ ਅਤੇ ਨਾ ਹੀ ਬਿਡ ਜਾਰੀ ਕੀਤੀ ਗਈ। ਇੰਨਾ ਹੀ ਨਹੀਂ, ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਵੀ ਮਨਜ਼ੂਰੀ ਨਹੀਂ ਲਈ ਗਈ। ਇਹ ਖ਼ੁਲਾਸਾ ਪੁਲਸ ਵਿਭਾਗ ਦੇ ਆਰ. ਟੀ. ਆਈ. ਤਹਿਤ ਦਿੱਤੇ ਜਵਾਬ ‘ਚ ਹੋਇਆ ਹੈ। ਮਨੀਮਾਜਰਾ ਦੇ ਵਸਨੀਕ ਜਗਜੀਤ ਸਿੰਘ ਨੇ ਪੁਲਸ ਵਿਭਾਗ ਤੋਂ ਕੇਂਦਰੀ ਮੰਤਰੀ ਦੀ ਆਮਦ ’ਤੇ ਹੋਏ ਖ਼ਰਚੇ ਬਾਰੇ ਜਾਣਕਾਰੀ ਮੰਗੀ ਸੀ।
ਆਰ. ਟੀ. ਆਈ. ‘ਚ ਪਤਾ ਲੱਗਾ ਹੈ ਕਿ ਜ਼ਿਆਦਾਤਰ ਬਿੱਲ ਢਾਈ ਲੱਖ ਤੋਂ ਘੱਟ ਬਣਾ ਕੇ ਪਾਸ ਕਰਵਾਏ ਗਏ। ਸੈਕਸ਼ਨ ਅਫ਼ਸਰ ਨੇ ਸਪੱਸ਼ਟ ਲਿਖਿਆ ਕਿ ਜੀ. ਆਰ. ਐੱਫ. 2017 ਤਹਿਤ ਛੋਟਾ ਬਿੱਲ ਨਿਯਮਾਂ ਦੀ ਉਲੰਘਣਾ ਹੈ। ਟੈਂਡਰਾਂ ਅਤੇ ਬਾਈ ਤੋਂ ਬਚਣ ਲਈ 2.5 ਲੱਖ ਤੋਂ ਘੱਟ ਦੇ ਬਿੱਲ ਜਾਣ-ਬੁੱਝ ਕੇ ਬਣਾਏ ਗਏ।