ਫਗਵਾੜਾ, 24 ਜੂਨ- ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਨੂੰ ਇਕ ਕਾਰ ਸਵਾਰ ਅਤੇ ਫਗਵਾੜਾ ਪੁਲਿਸ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਨੇੜੇ-ਤੇੜੇ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਘਟਨਾ ਮਹੇੜੂ ਪਿੰਡ ਦੇ ਮੋੜ ਦੀ ਹੈ, ਜਿੱਥੇ ਦੇਰ ਰਾਤ 12 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਪੁਲਿਸ ਵਲੋਂ ਦਰਜ ਇਕ ਮਾਮਲੇ ਦਾ ਦੋਸ਼ੀ ਰਾਜਨ ਜਲੰਧਰ ਤੋਂ ਪੁਲਿਸ ਦੀ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ, ਜਿਸ ਦੌਰਾਨ ਪਿੰਡ ਮਹੇੜੂ ਦੇ ਕੋਲ ਪੁਲਿਸ ਨੇ ਨਾਕਾਬੰਦੀ ਕੀਤੀ ਤਾਂ ਉਕਤ ਕਾਰ ‘ਚ ਸਵਾਰ ਨੌਜਵਾਨ ਨੇ ਪੁਲਿਸ ‘ਤੇ ਵੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਪੁਲਿਸ ਨੇ ਵੀ ਕਾਰ ਸਵਾਰ ਤੋਂ ਬਚਾਅ ਲਈ ਗੋਲੀਆਂ ਚਲਾਈਆਂ ਪਰ ਮੌਕਾ ਦੇਖ ਕੇ ਕਾਰ ਸਵਾਰ ਭੱਜਣ ‘ਚ ਸਫ਼ਲ ਹੋ ਗਿਆ। ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਕਾਰ ‘ਚ ਦੋਸ਼ੀ ਰਾਜਨ ਦੇ ਇਲਾਵਾ ਕੋਈ ਹੋਰ ਵੀ ਸਵਾਰ ਸੀ ਜਾਂ ਨਹੀਂ। ਉੱਥੇ ਫਗਵਾੜਾ ਪੁਲਿਸ ਨੇ ਦੇਰ ਰਾਤ ਨੂੰ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ‘ਚ ਅੱਧੀ ਰਾਤ ਚੱਲੀਆਂ ਤਾਬੜਤੋੜ ਗੋਲੀਆਂ, ਪੁਲਿਸ ਤੇ ਦੋਸ਼ੀਆਂ ਵਿਚਾਲੇ ਹੋਈ ਫਾਇਰਿੰਗ
