ਚਰਚਿਤ ਕਤਲ ਕੇਸ ਚ ਪ੍ਰੋਫੈਸਰ ਗਿ੍ਫਤਾਰ

ਚੰਡੀਗੜ੍ਹੀ 16 ਜੂਨ -ਸੱਤ ਸਾਲ ਦੇ ਅਰਸੇ ਬਾਅਦ ਸੀਬੀਆਈ ਨੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਐਕਟਿੰਗ ਚੀਫ ਜਸਟਿਸ ਸਬੀਨਾ ਦੀ ਬੇਟੀ ਸਹਾਇਕ ਪ੍ਰੋਫ਼ੈਸਰ ਕਲਿਆਣੀ ਸਿੰਘ ਨੂੰ ਗਿਰਫ਼ਤਾਰ ਕੀਤਾ ਹੈ।

ਇਸ ਕੇਸ ਦੀ ਜਾਂਚ ਕਿਸੇ ਕਿਨਾਰੇ ਨਾ ਲੱਗਣ ਕਰਕੇ ਚੰਡੀਗੜ੍ਹ ਪੁਲਿਸ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ ਤੇ ਇਕ ਵਾਰ ਸੀਬੀਆਈ ਨੇ ਇਸ ਕੇਸ ਦੀ ਜਾਂਚ ਬੰਦ ਕਰਕੇ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਸੀ ਪਰ ਅਦਾਲਤ ਨੇ ਸੀਬੀਆਈ ਦੀ ਰਿਪੋਰਟ ਰੱਦ ਕਰ ਦਿੱਤੀ ਸੀ ਤੇ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਉਸ ਦੀ ਗਿਰਫਤਾਰੀ ਨਾਲ ਉਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

Leave a Reply

Your email address will not be published. Required fields are marked *