ਹਰੀਕੇ ਪੱਤਣ, 13 ਜੂਨ (ਸੰਜੀਵ ਕੁੰਦਰਾ) – ਕਸਬਾ ਹਰੀਕੇ ਨਜ਼ਦੀਕ ਕੌਮੀ ਮਾਰਗ 54 ‘ਤੇ 2 ਕਾਰਾਂ ਦੀ ਟੱਕਰ ਵਿੱਚ 2 ਔਰਤਾਂ ਸਮੇਤ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ 2 ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸਵਿਫ਼ਟ ਕਾਰ ਤਰਨਤਾਰਨ ਤੋਂ ਮੱਖੂ ਵੱਲ ਜਾ ਰਹੀ ਸੀ ਕਿ ਮੋਟਰਸਾਈਕਲ ਨੂੰ ਬਚਾਉਂਦਿਆਂ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਫੁੱਟਪਾਥ ‘ਤੇ ਦੂਸਰੇ ਪਾਸੇ ਜਾ ਕੇ ਅੰਮ੍ਰਿਤਸਰ ਵੱਲ ਜਾ ਰਹੀ ਮਾਰੂਤੀ ਕਾਰ ਵਿੱਚ ਜਾ ਵੱਜੀ।
ਟੱਕਰ ਇੰਨੀਂ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਚਕਨਾਚੂਰ ਹੋ ਗਈਆ ਅਤੇ ਦੋਵੇਂ ਕਾਰਾਂ ਵਿੱਚ ਸਵਾਰ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ 2 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।