ਚੰਡੀਗੜ੍ਹ, 27 ਮਈ – ਨਜਾਇਜ਼ ਮਾਈਨਿੰਗ ‘ਤੇ ਮਾਨ ਸਰਕਾਰ ਦਾ ਵੱਡਾ ਹਮਲਾ ਦੇਖਣ ਨੂੰ ਮਿਲਿਆ ਹੈ | ਗੈਰ-ਕਾਨੂੰਨੀ ਮਾਈਨਿੰਗ ‘ਤੇ ਸਰਕਾਰ ਵਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਇਹ ਜਾਣਕਾਰੀ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ | ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ, ਅਜਿਹਾ ਉਨਾਂ ਦਾ ਕਹਿਣਾ ਹੈ | ਹਰਜੋਤ ਬੈਂਸ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਵੇਲੇ 40000 ਮੀਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ |
ਇਸ ਸਾਲ ਰੋਪੜ ਵਿਚ 11307 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ। ਪਿਛਲੇ ਸਾਲ ਲੁਧਿਆਣਾ ਵਿਚ 2785 ਮੀਟ੍ਰਿਕ ਟਨ ਮਾਈਨਿੰਗ ਹੋਈ ਸੀ। ਇਸ ਸਾਲ ਲੁਧਿਆਣਾ ਵਿਚ 22397 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨੀ ਮਾਈਨਿੰਗ ਦੇ ਭਰਨ ਨਾਲ ਸਰਕਾਰੀ ਖ਼ਜ਼ਾਨੇ ਵਿਚ ਵਾਧਾ ਹੋਵੇਗਾ |