ਚੋਗਾਵਾਂ,18 ਮਈ- ਬਲਾਕ ਚੋਗਾਵਾਂ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਕੱਲ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਵਿਅਕਤੀ ਦੇ ਜ਼ਖ਼ਮੀ ਹੋ ਗਏ ਸਨ, ਉਨ੍ਹਾਂ ਵਿਚੋਂ ਅੱਜ ਦੇਰ ਰਾਤ ਨੂੰ ਜੱਜਪਾਲ ਸਿੰਘ ਦੀ ਮੌਤ ਹੋ ਗਈ । ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਲੋਂ ਵੱਖ – ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਇਸ ਗੋਲੀਕਾਂਡ ਕਾਰਨ ਪਿੰਡ ਵਿਚ ਭਾਰੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ।
ਪਿੰਡ ਕਿਰਲਗੜ੍ਹ ‘ਚ ਚੱਲੀ ਗੋਲੀਕਾਡ ‘ਚ ਇਕ ਦੀ ਮੌਤ
