ਨਵੀਂ ਦਿੱਲੀ, 8 ਜੁਲਾਈ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਭੱਦਰ ਸਿੰਘ ਦਾ ਦਿਹਾਂਤ ਵੀਰਵਾਰ ਸਵੇਰੇ 3.40 ਵਜੇ ਹੋਇਆ। ਮੁੜ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸ਼ਿਮਲਾ ਦੇ ਆਈ. ਜੀ. ਐਮ. ਸੀ. ਹਸਪਤਾਲ ‘ਚ ਇਲਾਜ ਅਧੀਨ ਸਨ। ਸੀਨੀਅਰ ਕਾਂਗਰਸੀ ਆਗੂ ਦੇ ਦਿਹਾਂਤ ਨਾਲ ਸੂਬੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਕਰੀਬ ਢਾਈ ਮਹੀਨਿਆਂ ਤੋਂ ਆਈ. ਜੀ. ਐਮ. ਸੀ. ‘ਚ ਦਾਖ਼ਲ ਸਨ।
ਸੋਮਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਸਨ, ਜਿਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ‘ਚ ਇਲਾਜ ਅਧੀਨ ਸਨ ਪਰ ਵੀਰਵਾਰ ਸਵੇਰੇ 3.40 ਮਿੰਟ ‘ਤੇ ਉਨ੍ਹਾਂ ਦੀ ਮੌਤ ਹੋ ਗਈ।ਆਈ. ਜੀ. ਐਮ. ਸੀ. ਦੇ ਐਮ. ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਨੇ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ