ਅਟਾਰੀ, 22 ਅਪ੍ਰੈਲ -ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਇਆ। ਜਥੇ ਦੇ ਲੀਡਰ ਪ੍ਰੀਤਮ ਸਿੰਘ ਨੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ ਪੰਦਰਾਂ ਦਿਨ ਦਾ ਵੀਜ਼ਾ ਹੈ ਅਤੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਭਾਰਤ ਆਏ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਲੇਟ ਮਿਲਿਆ ਹੈ ਨਹੀਂ ਤਾਂ ਉਨ੍ਹਾਂ ਨੇ ਲਾਲ ਕਿਲੇ ਵਿਖੇ ਹੋ ਰਹੇ ਪ੍ਰੋਗਰਾਮ ਵਿਚ ਵੀ ਸ਼ਿਰਕਤ ਕਰਨੀ ਸੀ।
Related Posts

ਏਕਤਾ ਕਪੂਰ ਤੇ ਸ਼ੋਭਾ ਕਪੂਰ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ
ਨਵੀਂ ਦਿੱਲੀ- ਟੀਵੀ ਇੰਡਸਟਰੀ ਦੀ ਕੁਈਨ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਲੈ ਕੇ ਇਕ ਵੱਡੀ ਖ਼ਬਰ…

ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ’ਚ ਕੱਢਿਆ ਗਿਆ ਅਲੌਕਿਕ ਨਗਰ ਕੀਰਤਨ
ਅੰਮ੍ਰਿਤਸਰ, 20 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ…

ਲੁਧਿਆਣਾ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ ‘ਚ ਭਾਰੀ ਰੋਸ
ਲੁਧਿਆਣਾ- ਲੁਧਿਆਣਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਥੇ ਨਹਿਰ ‘ਚ ਇਕ ਢੇਰ ‘ਤੇ…